Wednesday, 12 September 2012

BUL KU TARE

                  ਬੁੱਕ ਕੂ ਤਾਰੇ 
ਬੁੱਕ ਕੂ ਤਾਰੇ ਉਸਦੀ ਬੁੱਕਲ ਚ ਸਨ ,
ਉਹਨੇ ਮੇਰੇ ਸਿਰ ਤੋ ਉਤੇ ਕੇਰ ਦਿੱਤੇ !
ਫੇਰ ਬਹਿ ਕੇ ਚਾਨਣੀਆ ਚ ਨਹਾਤੀ ,
ਨੇਣ ਮੇਰੇ ਵੱਲ ਨੂੰ ਫੇਰ   ਦਿੱਤੇ    !
ਉਹਨੇ ਕਸਮੇ ਵਾਦੇ ਸਾਰੇ ਲੈ ਲਿੱਤੇ ,
ਮੁੱਡ ਕੇ ਨਾ ਕਦੇ ਕਿਸੇ ਸਵੇਰ ਦਿੱਤੇ !
ਸ਼ੀਤ ਪਵਨ ਦਾ ਝੋੰਕਾ ਅਰਸ਼ੀ ਉਸਨੂੰ ਲੈ ਗਿਆ ,
ਸਾਡੇ ਦਿਲ ਦੀ ਝੋਲੀ ਹਨੇਰੇ ਘੁਪ ਘਣੇਰ ਦਿੱਤੇ !
ਅਦਾਵਾ ਭਰੇ ਮੁਸ੍ਕੁਰਾਂਦੇ ਨਖਰੇ ਨਾਲ ਅਰਪਨ ,
ਚਾਅ ਸਾਡੇ ਰੁੱਕ -ਰੁੱਕ ਕੇ ਕੁਛ੍ਹ ਕੁਛ੍ਹ ਦੇਰ ਦਿੱਤੇ !
                       ਰਾਜੀਵ ਅਰਪਨ ਫ਼ਿਰੋਜਪੁਰ 

CHITE GHODE TE

          ਚਿਟੇ ਘੋੜੇ ਤੇ 
ਮੁਦਤਾ ਤੋ ਉਡੀਕ ਚ ਬੇਠੀਈਆ ਸਥਰਾ ਨੂੰ ,
ਲੇਣ ਉਹਨਾ ਨੂੰ ਉਹਨਾ ਦਾ ਪਿਆਰ ਆਏਗਾ .
ਜਨਤ ਦੀ ਹਵੇਲੀ ਵਿਚ ਲੈ ਜਾਵੇ  ਗਾ ,
ਉਹਨਾ ਨੂੰ ਪਿਆਰ ਦਾ ਅਜਬ ਖੁਮਾਰ ਆਵੇਗਾ .
ਜੀਣਾ ਜੇਹੜਾ ਮੁਦਤ ਤੋ ਸੀ ਟਾਲਿਆ ,
ਉਹ ਖੁਲ ਕੇ ਜੀਣ ਦਾ ਮਜ਼ਾ ਬੇਸ਼ੁਮਾਰ ਆਵੇਗਾ .
ਜੋ ਸਨ ਕਲਪ ਰਹਿਆ ਖੁਦ ਨੂੰ ਕੋਸ ਰਹਿਆ ,
ਉਹਨਾ ਨੂੰ ਅਪਨੇ ਆਪ ਤੇ ਵੇਖਣਾ ਸਤਿਕਾਰ ਆਵੇਗਾ .
ਰਾਜੀਵ ਅਰਪਨ ਪਿਆਰ ਦਾ ਹੀ ਇਕ ਨਾਮ ਹੈ ,
ਟੋਲਦਾ ਉਹ ਚਿਟੇ ਘੋੜੇ ਤੇ ਸਵਾਰ ਆਵੇਗਾ .
                          ਰਾਜੀਵ ਅਰਪਨ 
                 ਕੁਛ੍ਹ ਹ਼ੋਰ ਹੈ 
ਇਕਲਿਆ ਬੈ ਕੇ ਤੇਨੂੰ ਯਾਦ ਕਰਣ ਦਾ ਮਜ਼ਾ ਜੀ ਕੁਛ੍ਹ ਹੋਰ ਹੈ 
ਤੇਰੇ ਪਿਆਰ ਦੀ ਦਿਤੀ ਹੋਈ ਇਹ ਸਜ਼ਾ ਹੀ ਕੁਛ੍ਹ ਹੋਰ ਹੈ .
ਤੇਨੂੰ ਪਾਣਾ ਨਾ ਪਾਣਾ ਜਿੰਦਗੀ ਦਾ ਇਕ ਖੇਲ ਸੀ ਸਜਨੀ ,
ਪ੍ਰੀਤਮ ਨੂੰ ਪਾਨ ਦੀ ਲਗਣ ਲਗਨ ਚ ਰੱਬ ਦੀ ਰਜਾ ਹੀ ਕੁਛ੍ਹ ਹੋਰ ਹੈ !
                       ਰਾਜੀਵ  ਅਰਪਨ 

Wednesday, 25 April 2012

TAKDIR DA SAEEA

       ਤਕਦੀਰ ਦਾ ਸਾਈਆ
ਮੇਰੀ ਤਕਦੀਰ ਦਾ ਸਾਈਆ ਮੇਰੇ ਤੋ ਦੂਰ ਜਾ ਰਿਆ ਏ ,
ਬੇ-ਵਫ਼ਾ ਨਹੀ ਉਹ ,ਹੋਕੇ ਮਜਬੂਰ    ਜਾ ਰਿਆ ਏ !
ਨਾ ਚਾਹਦਾ ਹੋਇਆ ਉਹ ,ਕਿਸੇ ਲਈ ਚਾਹਤ ਵਿਖਾ ਰਿਆ ਏ ,
ਵਫ਼ਾਦਾਰ ਯਾਰ ਦੇ ਸਦਕੇ ਅਜਬ ਵਫ਼ਾ ਨਿਭਾ ਰਿਆ ਏ !
ਹਾਲ ਮੇਰੇ ਤੇ ਦਿਲ ਦਾ ਮਹਿਰਮ ਅੱਜ ਮਰਹਮ ਲਗਾ ਗਿਆ ਏ ,
ਗਲ ਮੇਰੇ ਲਗ ਕੇ ਨੇਣ ਕਜਰਾਰਿਆ ਚੋ ਦੋ ਹੰਝੂ ਬਹਾ ਗਿਆ ਏ !
ਜੇੜਿਆ ਉਸ ਦੀਆ ਸਧਰਾ ਹਿਜਰਾ ਦੇ ਪਾਲੇ ਠਰ ਗਇਆ ਸੀ ,
ਉਹਨਾ ਨੂੰ ਅੱਜ ਗਲਵਕੜੀ ਪਾ ਕੇ ,ਫੇਰ ਮਹਿਕਾ ਗਿਆ ਏ !
      ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Friday, 20 April 2012

MAINUN JINDGI JAPE

        ਮੈਨੂੰ ਜਿੰਦਗੀ ਜਾਪੇ
ਨਸੁਰਾ ਦੇ ਦਰਦ ਚਾਈ-ਚਾਈ ਖਾ ਕੇ ,
ਨਜਮ ਲਿਖਣਾ ਮੈਨੂੰ ਜਿੰਦਗੀ ਜਾਪੇ !
ਬਿਰਹਾ ਦੇ ਬਾਨ ਤੇ ਯਾਦਾ ਦੇ ਹਥੋੜੇ ,
ਨਾਲ ਦਿਲ ਪਿੰਜਨਾ ਮੈਨੂੰ ਜਿੰਦਗੀ ਜਾਪੇ !
ਨਜਮ ਦੇ ਹਰ ਸ਼ੇਅਰ ਨੂੰ ਯਾਰਾ  ,
ਖੂਨ ਪਿਲਾਨਾ ਮੈਨੂੰ ਜਿੰਦਗੀ ਜਾਪੇ !
ਮਿਠਿਆ ਵਸਲਾ ਦੀਆ ਯਾਦਾ ਦੀ ਦਿਲ ਤੇ ,
ਛੁਰੀ ਚਲਾਨਾ ਮੈਨੂੰ ਜਿੰਦਗੀ ਜਾਪੇ !
ਤੇਰੀ ਹਰ ਗੱਲ ਨੂੰ ਵੇ ਸੋਹਣਿਆ ਸਜਨਾ ,
ਦਿਲ ਵਿਚ ਵਸਨਾ ਮੈਨੂੰ ਜਿੰਦਗੀ ਜਾਪੇ !
ਤੇਰਿਆ ਸ਼ੋਕ ਅਲੜ ਅਦਾਵਾ ਨੂੰ ,
ਦਿਲ ਵਿਚ ਸਜਾਨਾ ਮੈਨੂੰ ਜਿੰਦਗੀ ਜਾਪੇ !
    ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Tuesday, 17 April 2012

CHAHT MITA DITTI

  •        ਚਾਹਤ ਮਿੱਟਾ ਦਿੱਤੀ
  • ਨਿਤ ਸੁਟ ਪ੍ਰੀਤ ਨਾਲ ਪਿਯਾਰ ਦੀ ਤਿਲਚੋਲੀ ,
  • ਮੇਰੇ ਦਿਲ ਵਿਚ ਬਿਰਹੋ ਦੀ ਕੁਰਬਲ-ਕੁਰਬਲ ਕਰਾ ਦਿੱਤੀ !
  • ਸਧਰਾ ਭਰਿਆ ਸਾ ਮੈ ਨਿਰੋਇਆ ਬੂਟਾ ,
  • ਉਸਨੇ ਉਸਤੇ ਨਿਮੋਸ਼ਿਆ ਦੀ ਕੋੜੀ ਵੇਲ ਚੜਾ ਦਿੱਤੀ !
  • ਜਿਸ ਤੋ ਪਿਆਸੇ ਨੇਣਾ ਨੇ ਜਿੰਦਗੀ ਸੀ ਮੰਗੀ !
  • ਉਸ ਨੇ ਮੇਰੇ ਜੀਣ ਦੀ ਚਾਹਤ ਹੀ ਮਿਟਾ ਦਿੱਤੀ !
  • ਇਕ ਚਾਹਤ ਮਿਟਣ ਨਾਲ ਦਿਲ ਟੁਟ ਜਾਂਦੇ ,
  • ਉਸ ਨੇ ਮੇਰੀ ਚਾਹਤ ਦੀ ਇਹ ਮੈਨੂੰ ਸਜਾ ਦਿੱਤੀ !
  • ਅਰਪਨ ਝੱਲੇ ਨੇ ਖੁਸ਼ੀ ਤਾ ਕਦੇ ਰਜ ਕੇ ਮਾਨੀ ਨਾ ,
  • ਐਵੇ ਦੁਖਾ ਝੋਰਿਆ ਵਿਚ ਜਿੰਦਗੀ ਮੁਕਾ ਦਿੱਤੀ !
  •     ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Tuesday, 10 April 2012

KHARO

           ਕਹਾਰੋ
ਕਹਾਰੋ ਅੱਜ ਨਵਾ ਕਰਮ ਕਮਾਉ ,
ਡੋਲੀ ਮੇਰੀ ਸ਼ਮਸ਼ਾਨ ਚ ਪਚਾਓ!
ਕਿ ਆਖਾ ਗਾ ਪ੍ਰੀਤ ਦੇ ਦੇਵਤਾ ਅਗੇ ,
ਅੱਜ ਤੁਹਾਡੇ ਹਥ ਮੇਰੀ ਲਾਜ ਬਚਾਓ !
          ************
          ਮਿਲਾਗੇ
ਜਰੂਰ ਮਿਲੇ ਹੋਵਾ ਗੇ ਪਹਿਲੇ ਜਨਮ ,
ਸੋ ਇਹ ਮੈ ਅਭਿਮਾਨ ਕਰਦਾ ਹਾ  !
ਇਸ ਜਿੰਦਗੀ ਨਾ ਸਹੀ ਅਗਲੀ ,
ਜਿੰਦਗੀ  ਮਿਲਾਗੇ ਅਰਮਾਨ ਕਰਦਾ ਹਾ !
              ***********
               ਜੀ ਰਿਆ
ਮੈ ਖੁਦ ਨੂੰ ਭੁਲਾ ਕੇ ਜੀ ਰਿਆ ,
ਗਮ ਖਾ ਰਿਆ ਤੇ ਜਹਰ ਪੀ ਰਿਆ !
ਮੁਦਤ ਤੋ  ਬੈਠਾ ਜਿੰਦਗੀ ਦੇ ਕੰਡੇ ,
ਮੋਤ ਦਾ ਮੈ ਰਾਹ ਲਕੀ ਰਿਆ !
     ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Monday, 9 April 2012

KANUN AA GEE

          ਕਾਨੂੰ ਆ ਗਈ
ਹਸਦਿਆ -ਹਸਦਿਆ ਗਮਾ ਦੀ ਰਾਤ ਕਾਨੂੰ ਆ ਗਈ ,
ਸਿਸਕੀਆ ਹੋੰਕਿਆ  ਦੀ    ਬਰਾਤ  ਕਾਨੂੰ ਆ ਗਈ !
ਜਿਨੂੰ ਮੈ   ਸਮਜਿਆ  ਸੀ  ਮੂਰਤ   ਪਿਆਰ   ਦੀ  ,
ਨਫਰਤ ਦੀ ਉਹਨਾ ਵਲੋ ਸੋਗਾਤ   ਕਾਨੂੰ  ਆ ਗਈ !
ਪਿਆਰ ਅਸੀਂ ਕਰ ਰਾਹ ਸਵਰਗਾ ਦੇ ਪਏ ਸੀ ,
ਹਾਏ ਫੇਰ ਇਹ ਦੋਜਕ ਵਰਗੀ ਉਕਾਤ ਕਾਨੂੰ ਆ ਗਈ !
ਡਾਡੇ  ਸਮਾਜ  ਅੱਗੇ ਅਸੀਂ  ਵੀ ਅੱਟਲ   ਸਾ ,
ਫੇਰ ਦੋ ਦਿਲਾ ਵਿਚ ਇਹ ਜਾਤ -ਪਾਤ ਕਾਨੂੰ ਆ ਗਈ !
ਖਾਦੀ ਸੀ ਕਸਮ ਹਾਏ ਉਸ ਨੂੰ ਭੁਲ  ਜਾਣ  ਦੀ ,
ਹੋਠਾ ਤੇ ਅਚ੍ਨਚਾਤ ਉਸ ਦੀ ਗੱਲ ਬਾਤ ਕਾਨੂੰ ਆ ਗਈ !
 ਰੁਲਾ ਗੇ ਪਿਆਰ ਦੀਆ ਚਾਰ ਘੜਿਆ ਮਾਨ ਕੇ ,
ਜਿੰਦਗੀ ਮੇਰੀ ਵਿਚ ਐਸੀ ਮੁਲਾਕਾਤ ਕਾਨੂੰ ਆ ਗਈ !
          ਰਾਜੀਵ ਅਰਪਨ ਫਿਰੋਜਪੁਰ ਸ਼ਹਿਰ ਇੰਡੀਆ

Sunday, 8 April 2012

HSIN CHAL

         ਹਸੀਨ ਚਾਲ
ਇਹ ਦੁਨਿਆ ਦੇ ਹਸੀਨ ਇਕ ਅਜਬ ਚਾਲ ਚਲਾਂਦੇ ਨੇ ,
ਲੁਟਕੇ ਯਾਰੋ ਬੇਦੋਸ਼ਿਆ ਨੂੰ ਫੇਰ ਮੁਜਰਮ ਉਹਨਾ ਨੂੰ ਠਰਾਂਦੇ ਨੇ !
ਤਿਤਲੀਆ ਤਰਾ ਖੇੜਾ ਖੇਡਦੇ ਨੇ ਅਦਾਵਾ ਅਜਬ ਦਿਖਾਂਦੇ ਨੇ ,
ਬੁਲਿਆ ਵਿਚ ਮੁਸਕੁਰਾਂਦੇ,ਅਨਭੋਲ ਜਵਾਨੀ ਪਰਮਾਣਦੇ ਨੇ !
ਮਾਰਕੇ ਮੰਤਰ ਮੁਸਕੁਰਾਟਾ ਦਾ ,ਘੁਮਾ ਕੇ ਡੰਡਾ ਅਦਾਵਾ ਦਾ ,
ਕਰਕੇ ਜਮਾਨੇ ਤੋ ਬਾਵਲਾ ,ਨਜਰਾ ਖੁਦ ਤੇ ਤਿਕਵਾਂਦੇ  ਨੇ !
ਜੈਵੇ ਫਿਜਾਵਾ ਚੁਮਨ ਆਇਆ ਹੋਣ ,ਚੁਣੀ ਸਿਰ ਤੋ ਏਦਾ ਸਰਕਾਂਦੀਆ ਨੇ !
ਦਿਖਾਕੇ ਜਲਾਲ ਸੋਹਣੇ ਮੁਖੜੇ ਦਾ ਦਿਲ ਬਹਕਾਂਦਿਆ ਨੇ !
ਫੇਰ ਕੱਸ ਕੇ ਨਜਰਾ ਵਿਚ ਨਜਰਾ ਐਸਾ ਮੰਤਰ ਚਲਾਦਿਆ ਨੇ ,
ਫੇਰ ਯਾਰੋ ਦਿਲ ਜੈਵੇ ਏਨਾ ਦੀ ਜਗੀਰ ਹੋਵੇ ਇਸ ਤਰਾ ਵੱਸ ਜਾਂਦਿਆ ਨੇ !
          ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Saturday, 7 April 2012

JINDGI CHLDI RHI

       ਜਿੰਦਗੀ ਚਲਦੀ ਰਹੀ
ਮੇਰੀ ਜਿੰਦਗੀ ਕੁਝ ਇਸ ਤਰਾ ਚਲਦੀ ਰਹੀ ,
ਜਿਵੇ ਕਿਸੇ ਫੁੱਲ ਦੀ ਬੰਦ ਡੋਡੀ ਫਲਦੀ ਰਹੀ !
ਰੋਜ ਆਸਾ ਦੇ ਮਲਵੇ ਹੇਠ ,ਮੈ ਦਬਦਾ ਰਿਆ ,
ਦਬਿਆ ਸਾਹਾ ਵਿਚ ਵੀ ,ਆਸ  ਕੱਲ ਦੀ ਰਹੀ !
ਤੂੰ ਹੁਣੇ ਮਿਲਨੇ ,ਹੁਣੇ ਮਿਲਨੇ ਬੱਸ ਹੁਣੇ ਮਿਲਨੇ ,
ਜਿੰਦਗੀ ਭਰ ਮਿਲਣ ਵਿਚ ,ਵਿਥ ਇਕ ਪੱਲ ਦੀ ਰਹੀ !
ਦਿਲ ਨੂੰ ਤੇਰੇ ਖਿਲਾਫ਼ ਮੈ ਸੋ -ਸੋ ਗੱਲਾ ਕੀਤੀਆ ,
ਪਰ ਮੇਰੇ ਦਿਲ ਦੀ .ਗੱਲ ਤੇਰੇ ਵੱਲ ਦੀ ਰਹੀ !
ਤੇਨੂੰ ਪਾਣ ਦੀ ਰੀਝ ,ਦਿਨ ਭਰ ਦਿਨ ਜਵਾਨ ਹੋਈ ,
ਮੇਰੀ ਜੋਬਨ ਰੁੱਤ ,ਪਰ ਅੜੀਏ ਢਲਦੀ ਰਹੀ !
ਤੂੰ ਕਦੇ ਵੀ ,ਮੈਨੂੰ ਪਿਆਰ ਨਾਲ ਬੁਲਾਇਆ ਨਾ ,
ਫੇਰ ਵੀ ਤੇਰੇ ਤੋ ਆਸ ,ਪਿਆਰੀ ਗੱਲ ਦੀ ਰਹੀ !
ਸਭ ਕੁਝ ਪਾਕੇ ਕੁਝ ਵੀ ਮੈ ਹੰਡਾਇਆ  ਨਾ ,
ਜਿੰਦਗੀ ਵਿਚ ਸਦਾ ,ਕਮੀ ਤੇਰੀ ਖਲਦੀ ਰਹੀ !
ਮੈ ਜਿਉ -ਜਿਉ ਯਾਦ ਚੋ ਨਿਕਲਣਾ ਚਾਹਿਆ ,
ਤਿਉ -ਤਿਉ ਤੇਰੀ ਯਾਦ ਮੈਨੂੰ ਵਲਦੀ  ਰਹੀ !
ਅਰਪਨ ਏਡੀ ਓਕੜ ਕੋਈ   ਹੋਰ ਨਾ  ਸੀ ,
ਓਕੜ ਆਈ ਤੇ   ਆ ਕੇ    ਟਲਦੀ   ਰਹੀ !
    ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Friday, 6 April 2012

KI KRN ANDE NE

        ਕਿ ਕਰਣ ਆਂਦੇ ਨੇ
ਕੁਛ੍ਹ ਜਿੰਦਗੀ ਜੀਨ  ਆਂਦੇ ਨੇ ,
ਕੁਛ੍ਹ ਜਿੰਦਗੀ ਮਰਨ ਆਂਦੇ ਨੇ !
ਕੁਛ੍ਹ ਹਸਣ ਤੇ ਖੇਡਣ ਆਂਦੇ ਨੇ ,
ਕੁਛ੍ਹ ਕਲਪਨ ਤੇ ਆਹਾ ਭਰਣ ਆਂਦੇ ਨੇ !
ਕੁਛ੍ਹ ਗਮ ਚ ਹੀ ਡੂਬ ਜਾਂਦੇ ਨੇ ,
ਕੁਛ੍ਹ ਚਹਕਨ ਤੇ ਉਡਾਰੀਆ ਭਰਣ ਆਂਦੇ ਨੇ !
ਸਵਰਗ ਤੇ ਨਰਕ ਹੈ ਇਥੇ ਹੀ ਯਾਰੋ ,
ਕੁਛ ਡੁਬਨ ਤੇ ਕੁਛ ਤਰਨ ਆਂਦੇ ਨੇ !
ਕੁਛ੍ਹ ਜਿੰਦਗੀ ਵਿਚ ਜਿੱਤ ਜਾਂਦੇ ਨੇ ,
ਕੁਛ੍ਹ ਜਿੰਦਗੀ ਹਰਨ ਆਂਦੇ ਨੇ !
ਕੁਛ ਚਾਹਤਾ ਹੰਦਾ ਜਾਂਦੇ ਨੇ ,
ਕੁਛ੍ਹ ਗਮ ਜਰਨ ਆਂਦੇ ਨੇ !
ਤੇ ਫੇਰ ਅਰਪਨ ਕਿਓ ਕਰ ,
 ***ਕਿਸ ਲਈ
*****ਕੁਛ੍ਹ ਕਿ ਕਰਣ ਆਂਦੇ ਨੇ
    ਰਾਜੀਵ ਅਰਪਨ ਨੇੜੇ ਸ.ਡੀ ਪ੍ਰਾਮਰੀ ਸਕੂਲ
ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

Thursday, 5 April 2012

WSL

             ਵਸਲ
ਕਹਰ ਬਣਕੇ ਰਹ ਗਈ ਏ ,
ਵਸਲ ਦੀ ਇਹ ਚਾਹ ਮੇਰੀ !
ਰੋਕਣ ਮੈਨੂੰ ਨਿਰਮੋਹੀ ਸਾਰੇ ,
ਕਲਮ ਤਕ ਰਹ ਗਈ ਵਾਹ ਮੇਰੀ !
ਜਾਣਦਾ ਹਾ ਤਕਦੀਰ ਮੇਰੀ ਚ ,
ਲਿਖੀ ਨਹੀ ਪਨਾਹ ਤੇਰੀ !
ਦਰਦ ਭਰੀ ਜਿੰਦਗੀ ਨੂੰ ਮੈ ਨਹੀ ,
ਲੋਕ ਆਖਦੇ ਨੇ ਗੁਨਾਹ ਤੇਰੀ !
ਜਿੰਦਗੀ ਇਕਲਿਆ ਕਟਦੀ ਨਹੀ ,
ਮੁੱਦਤ ਤੋ ਦੇਖ ਰਿਆ ਰਾਹ ਤੇਰੀ !
ਸਚ ਤੇਰੇ ਨਾਲ ਪਿਆਰ ਕਰਦਾ ,
ਕੋਣ ਕਰਦੇ ਏਨੀ ਪਰਵਾਹ ਤੇਰੀ !
ਪਿਆਰ ਨਾਲ ਬੁਕਲ ਚ ਲੈ ਲੈ ,
ਮਨ ਅਰਪਨ ਇਹ ਸਲਾਹ ਮੇਰੀ !
    ਰਾਜੀਵ ਅਰਪਨ


Wednesday, 4 April 2012

HAY US NUN KHBR NA KOEE

          ਹਾਏ ਉਸ ਨੂੰ ਖਬਰ  ਨਾ ਕੋਈ
ਹਾਏ ਉਸ ਨੂੰ ਖਬਰ ਨਾ ਕੋਈ !
ਹਾਏ ਉਸ ਨੂੰ ਖਬਰ ਨਾ ਕੋਈ !

ਨਜਰਾਨਾ ਅਸਾ ਦਿਲ ਦੇ ਦਿੱਤਾ ,
ਕਬੀਰ ਵਾਲਾ ਰਾਹ ਅਸਾ ਲੀਤਾ !
ਨਾਮ ਉਸ ਦੇ ਦਾ  ਜਾਪ ਮੈ ਕਿੱਤਾ ,
ਉਨਦਾ ਰਿਹਾ ਮੈ ਖੁਆਵਾ ਦੀ ਲੋਈ !
*************ਹਾਏ ਉਸ ਨੂੰ ਖਬਰ ਨਾ ਕੋਈ
*************ਹਾਏ ਉਸ ਨੂੰ ਖਬਰ ਨਾ ਕੋਈ !
ਇਹ ਝੂਠੀ ਤੇ ਫਰੇਬੀ ਦੁਨਿਆ .
ਸਾਥੋ ਕੋਈ ਫਰੇਬ ਨਾ ਬਣਿਆ !
ਦਿਲ   ਨੇ ਸੀ ਜੋ ਕੇਸਰ ਜਣਿਆ ,
ਉਸ ਦੀ ਫੈਲ ਸਕੀ  ਨਾ ਖ੍ਸ਼੍ਬੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
      ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Monday, 2 April 2012

SHOCH

        ਸ਼ੋਚ
ਮੈ ਸੋਚਦਾ ਸਾ ਸੋਚ ਮੇਰੀ ਆਸਮਾਨ ਤੇ ਲੈ ਜਾਵੇਗੀ ,
ਕੀ ਪਤਾ ਸੀ ਇਹ ਮੈਨੂੰ ,ਇੰਜ ਧਰਤ ਤੇ ਪਟਕਾਵੇਗੀ !
ਤੂੰ ਮਿਲਿਆ ਨਾ ,ਤੇ ਸੋਚ ਦਾ ਦਾਮਨ ਮੈ ਫੜ ਲਿਆ ,
ਇਸ ਚੰਦਰੀ ਨੇ ਕੀ ਮੁੱਕਣਾ ਮੈਨੂੰ  ਹੀ ਮੁਕਾਵੇਗੀ  !
ਸ਼ਿਕਸ਼ਤ ਦਾ ਸਦਮਾ ਮੈ ਦਿਲ ਆਪਣੇ ਨੂੰ ਲਾ ਲਿਆ ,
ਕੀ ਪਤਾ ਸੀ ,'ਸ਼ੋਚ ਮੇਰੀ ' ਹਿਮੰਤ ,ਹੋਸਲਾ ਖਾਵੇਗੀ !
ਹਾਏ ਤੂੰ ਕੀ ਨਜਰੋ-ਨਜਰੀ ਸੋਚਾ ਦੇ ਬੂਟੇ ਲਾ ਗਿਆ ,
ਉਨਾ ਤੇ ਆੜਿਆ ਫਲ ਨਾ ਲਗੇ 'ਸ਼ੋਚ 'ਇਹ ਸਦਾ ਤੜਫਾਏਗੀ !
ਇਹ ਦੁਨਿਆ ਮੇਰੇ ਉੱਤੇ ਜੁਲਮ ਜੋ ਹੈ ਕਰ ਰਹੀ ,
ਇਕ ਦਿਨ ਕ੍ਰਮ ਆਪਣੇ ਤੇ ਇਹ ਡਾਢਾ ਪਛਤਾਵੇਗੀ !
          ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ  

Sunday, 1 April 2012

JIKR NAA HOEEA

          ਜਿਕਰ ਨਾ ਹੋਇਆ
ਉਹਨਾ ਦੀ ਹਸੀਨ ਮਹਿਫਲ ਚਲਦੀ ਰਹੀ ,
ਮੇਰੇ ਰੁਸਕੇ ਆਣ ਦਾ ,ਜਿਕਰ ਨਾ ਹੋਇਆ !
ਹਾਏ ਉਹਨਾ ਦੇ ਹਸਿਆ ਨੂੰ , ਹਸੀਨ ਜਿੰਦਗੀ ਨੂੰ ,
ਮੇਰੀ ਆਹਾ ਭਰੀ ਜਿੰਦਗੀ ਦਾ ਫਿਕਰ ਨਾ ਹੋਇਆ !
       ***************
    ਵੇਲ ਲੈਨਾ
ਚੰਨ ਵੇ,ਮੈ ਤੇਰੇ ਨਾਲ ,ਖ੍ਵਾਬਾ 'ਚ ਖੇਲ ਲੇਣਾ ,
ਸਜ਼ਾ ਉਸਦੀ ,ਹਕੀਕਤ ਲਈ, ਮੈ ਝੇਲ ਲੇਣਾ !
ਤੇਰਾ ਦਿਲ ,ਮੇਰੇ ਪਿਆਰ ਨੂੰ ,ਪ੍ਰਵਾਨ ਨਹੀ ਕਰਦਾ ,
ਮੈ ਫੇਰ ਵੀ ,ਬਿਨ ਚਕਲਿਓ, ਰੋਟੀ ਵੇਲ ਲੇਣਾ !
       *************
      ਜਿੰਦਗੀ
ਜਿੰਦਗੀ ਏ ਪਿਆਰ ਦਾ ਪਰਛਾਵਾ ,
ਪਿਆਰ,ਨਸ਼ਾ ਹੈ ਮਰ ਜਾਨ ਦਾ !
ਸਚ ਵੇ ਸੱਜਣਾ !ਮੈਨੂੰ ਗਮ ਨਹੀ ,
ਜਿੰਦਗੀ ਦੀ ਬਾਜੀ ਹਰ ਜਾਨ ਦਾ !
   
             ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

Saturday, 31 March 2012

KRM KRN TO PHILA

ਕਰਮ ਕਰਨ ਤੋ ਪਹਿਲਾ ਫ਼ਲ ਦੀ ਈਛਾ ਕਰਦੇ ਰਹੇ ,
ਸਚ ਅਸੀਂ ਤਾ ਜਿੰਦਗੀ ਵਿਚ ਆਹਾ ਹੀ ਭਰਦੇ ਰਹੇ !
ਤੇਰੇ ਤੋ ਸਖਣਾ ਕੋਈ  ਕਰਮ ਤੇ ਨਾ ਹੀ ਮੇਰੀ ਸੋਚ ਸੀ ,
ਤੂੰ ਆਵੇ ,ਫੇਰ ਕਰਾਂਗੇ ,ਬੱਸ ਤੇਰੀ ਉਡੀਕ ਕਰਦੇ ਰਹੇ !
ਦਿਲ ਮੇਰਾ ਤੋੜਕੇ ,ਮੈਨੂੰ ਬਾਵਲਾ ਬਣਾ   ਦਿੱਤਾ ,
ਤਾ ਹੀ ਜਿੰਦਗੀ ਦੀ ਹਰ ਬਾਜੀ ,ਹੱਸ -ਹੱਸ ਕੇ ਹਰਦੇ ਰਹੇ !
ਤੂੰ ਤੇ ਤੇਰੀ ਯਾਦ ਸੀ ,ਮੇਰੇ ਦਿਲ ਦੀ ਧੜਕਨ ,
ਤੂੰ ਨਾ ਆਈ ਯਾਦ ਨਾ ਆਈ ,ਹਰ ਧੜਕਨ ਤੇ ਮਰਦੇ ਰਹੇ !
ਤੇਰੇ ਸਿਤਮ ਦਾ ,ਦਿਲ ਤੇ ਐਵੇ ਦਾ ਜਖਮ ਹੋ ਗਿਆ ,
ਕਿ ਹਰ ਫਿਜਾ ਤੋ ਹਰ ਘਟਾ ਤੋ ਹਰ ਬਸ਼ਰ ਤੋ ਡਰਦੇ ਰਹੇ !
ਮੇਰੀ ਤਬਾਹੀ ਹੈ ,ਮੇਰੇ ਦਿਲ ਦੇ ਜਖਮਾ ਦਾ ਸਿੱਟਾ ,
ਜਿਹੜੇ ਤੇਰੇ ਪਿਆਰ ਵਿਚ ਚੁਪ -ਚਾਪ ਸੀ ਜਰਦੇ ਰਹੇ !
      ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

Tuesday, 27 March 2012

SHAEERI

       ਸ਼ਾਈਰੀ 
ਆਤਮਾ ਹੈ ਪਰਮਾਤਮਾ ਤੇ ਆਤਮਾ ਦੀ ਆਵਾਜ ਹੈ ਸ਼ਾਈਰੀ ,
ਮਨੁਖਤਾ ਹੈ ਮਨੁਖ ਦਾ ਗਹਿਣਾ ,ਤੇ ਮਨੁਖਤਾ ਦੀ ਪਰਵਾਜ ਹੈ ਸ਼ਾਈਰੀ !
ਮਮਤਾ ,ਗਿਲਾ ,ਸ਼ਿਕਵਾ ,ਇਥੇ ਕੁਝ ਨਹੀ ਬੋਲੀ ਤੋ ਬਿਨਾ ,
ਆਨ ਹੈ !ਸ਼ਾਨ ਹੈ ,ਤੇ ਦੋਸਤੋ ਬੋਲੀ ਦਾ ਤਾਜ ਹੈ ਸ਼ਾਈਰੀ !
ਜੋ ਤਲਵਾਰ ਨਾ ਕਰ ਸਕੀ ,ਉਹ ਕਲਮ ਨੇ ਕਰ ਦਿੱਤਾ ,
ਜੁਲਮ ਮਿਟਾਣ ਦਾ ,ਪਿਆਰ ਬਰਸਾਨ ਦਾ ,ਅਨੋਖਾ ਅੰਦਾਜ ਹੈ ਸ਼ਾਈਰੀ !
ਕਿਤੇ ਚੰਡੀ ,ਕਿਤੇ ਵਾਰਸ਼ ਕਿਤੇ ਸਿਸਕੀਆ ਕਿਤੇ ਕਹਿਕੇ ,
ਕਿਤੇ ਸ਼ਿਕਵਾ ਕਿਤੇ ਸਦਮਾ ਕਿਤੇ ਨਖਰਾ ਤੇ ਕਿਤੇ ਨਾਜ ਹੈ ਸ਼ਾਈਰੀ !
ਇਹ ਗ੍ਰੰਥਾ ਦੀ ਜਜਨੀ ਹੈ ,ਸਚ੍ਚ ਸਭਿਅਤਾ ਦੀ ਜਜਨੀ ਹੈ ,
ਧਰਮ ਦਾ ,ਕਰਮ ਦਾ ਤੇ ਸਭਿਅਤਾ ਦਾ ,ਆਗਾਜ ਹੈ ਸ਼ਾਈਰੀ !
        ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ        

Friday, 23 March 2012

ZOR KAHDA

        ਜੋਰ ਕਾਹਦਾ
ਤੇਰੇ ਤੇ ਸੱਜਣਾ ਜੋਰ ਵੀ ਕਾਹਦਾ ,
ਤੂੰ ਆਵੇ ਯਾ ਤੂੰ  ਨਾ ਆਵੇ     !
ਮੇਰੇ ਦਿਲ ਦੀ ਜੰਨਤ    ਨੂੰ     ,
ਮਹਿਕਾਵੇ  ਯਾ ਨਾ  ਮਹਿਕਾਵੇ  !
***********ਤੇਰੇ ਤੇ ਸੱਜਣਾ ਜੋਰ ਵੀ ਕਾਹਦਾ
ਬਹਿ ਕੇ ਮੈ ਸੂਤ ਦੀਆ ਤੰਦਾ ਉੱਤੇ ,
ਖਵਾਬਾ ਦਾ ਚਮਨ ਸਜਾ ਰਿਹਾ ਹਾ !
ਵੇਖ ਕਿਵੇ ਦਾ ਦੀਵਾਨਾ ਹੋਈਆ   ,
ਸੁਪਨਿਆ ਨਾਲ ਨਿਭਾ ਰਿਹਾ ਹਾ !
ਤੂੰ ਪਿਆਰ ਦੇ ਚਮਨ ਵਿਚ ਆ ਕੇ ,
ਪ੍ਰੀਤ ਦਾ ਝੁੱਲਾ ਝੁਲਾਵੇ ਨਾ ਝੁਲਾਵੇ !
***********ਤੇਰੇ ਤੇ ਅੜਿਆ ਜੋਰ ਵੀ ਕਾਹਦਾ
ਲੋਕ ਇਕਠਿਆ ਰਹਿ ਕੇ ਨਿਭਾਂਦੇ ,
ਅਸਾਂ ਇਕਲਿਆ ਰਹਿ ਕੇ ਨਿਭਾਈ !
ਨਾਲ ਤੂੰ ਨਾ ਸਹਿ,ਦਿਲ ਵਿਚ ਤਾ ਤੂੰ ਹੈ ,
ਇਹ ਹੈ ਖੁਦਾ ਦੀ ਅਜਬ ਖੁਦਾਈ !
ਮੈ ਆਪੇ ਰੁਸਨਾ ,ਆਪੇ ਮੰਨਦਾ ,
ਤੇਰਾ ਕੀ ਤੂੰ ਮਨਾਵੇ ਨਾ ਮਨਾਵੇ  !
*********ਤੇਰੇ ਤੇ ਅੜਿਆ ਜੋਰ ਵੀ ਕਾਹਦਾ
     ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Tuesday, 20 March 2012

wapis bula le

    ਵਾਪਿਸ ਬੁਲਾ ਲੈ
ਇਹ ਜਹਾਨ ਨਈ ਮੇਰੇ ਦਿਲ ਵਾਲਾ ,
ਮੇਰੇ ਮਲਿਕ ਮੇਨੂੰ ਵਾਪਿਸ ਬੁਲਾ ਲੈ !
ਦੁਨਿਆ ਦੀ ਝੂਠੀ ਰੋਸ਼ਨੀ 'ਚ ਰੱਬਾ ,
ਹੁੰਦਾ ਨਹੀ ਮੇਰੇ ਦਿਲ ਵਿਚ ਉਜਾਲਾ !
ਤੂਫਾਨਾ ਦੇ ਨਾਲ ਖੈਬੜਦੇ ਦੀਪ ਨੂੰ ,
ਸੀਤ ਜਿਹਾ ਹੋੰਕਾ ਭਰ ਕੇ ਭੁਝਾ ਲਾ !
****ਇਹ ਜਹਾਨ ਨਹੀ ਮੇਰੇ ਦਿਲ ਵਾਲਾ
ਨਾਜੁਕ ਜਜਬਾਤਾ ਦਾ ਹਰ ਪਲ ਕਤਲ ਹੋਵੇ ,
ਇਥੇ ਇਨਸਾਨ ਹੈਵਾਨ 'ਚ ਬਦਲ ਹੋਵੇ !
ਜਵਾਨੀ ਇਥੇ ਮਰਦੀ ਕਾਰਖਾਨਿਆ ਦੇ ਵਿਚ ,
ਮਾਸੂਮ ਕਵਾਰੀ  ਮਰਦੀ ਜਾਂਦੀ ਗ਼ਜ਼ਲ ਹੋਵੇ ,
ਇਥੇ ਕੀ ਜੀਨੇ , ਮੋਤੇ ਕਹਿਰ ਕਮਾ ਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿਥੇ ਕਾਨੂੰਨ ਦੀ ਗਿਰਫ਼ਤ 'ਚ ਹੋਵੇ ਆਜਾਦੀ ,
ਮਜਹਬਾ ਦਿਆ ਨਿਆ ਹੋਣ ਬੇਮੁਨਾਦੀ !
ਖੂਨ ਚੂਸਣ ਰਲ ਮਿਲ ਹਾਕਮ ਸਾਰੇ ,
ਇਕ ਘਰ ਉਜਾਲਾ ,ਲੱਖ ਘਰ ਬਰਬਾਦੀ ,
ਬੇਦਰਦੀ ਜਿਥੇ ਐਨੀ ਵਧ   ਜਾਏ ,
ਕੋਮਲ ਕਲਿਆ ਦੀਆ ਟੁਟਣ ਢਾਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿੰਦਗੀ ਤੇ ਮੋਤ ਦੀ ਸਹਿਕ ਹੋਵੇ ,
ਜਿਥੇ ਫੁੱਲਾ ਦੀ ਮਹਿਕ ਨਾ ਮਹਿਕ ਹੋਵੇ !
ਮਾਸੂਮ ਕਬੂਤਰ ਦੀ ਸ਼ਿਕਾਰਿਆ ਡਰੋ ,
ਹਾਏ ਮੁੱਦਤ ਤੋ ਗਵਾਚੀ ਚਹਿਕ ਹੋਵੇ !
ਬੁਲਬੁਲ ,ਮੈਨਾ ਹੋਣ ਬੰਦ ਪਿੰਜਰੇ 'ਚ ,
ਮਾਸੂਮ ਤੋ ਡਾਲੀਆ ਤੇ ਨਾ ਟਹਿਕ ਹੋਵੇ !
ਵਾਦੇ ਜਿਥੇ ਨਾ ਹੋਣ ਕਦੇ  ਪੂਰੇ ,
ਨੇਤਾ ਦੀ ਬਹਕਾਨ ਲਈ ਝੂਠੀ ਬਹਿਕ ਹੋਵੇ !
ਲੈ ਦੇ ਕੇ ਇਕ ਦਿਲ ਤਾ ਹੈ ਅਰਪਨ ,
ਹਾਏ ਇਸ ਦਾ ਕਿਹਾ ਮੈ ਕਿਵੇ ਤਾਲਾ !
******ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Saturday, 17 March 2012

KSK

       ਕਸਕ
ਜਦ ਆਹ ਭਰ ਕੇ ਅਵਾਜ ਮਾਰੀ ,
ਮੇਰੇ ਕੋਲ ਆਣਾ ਪੇਨਾ   ਏ   !
ਹੰਝੂ ਆਨੇ ਸ਼ੁਰੂ ਹੋਏ ਤਾ ,
ਤੇਨੂੰ ਚੁਪ ਕਰਨਾ ਪੇਨਾ ਏ !
*******ਕੀ ਪਤਾ ਸੀ ਪਿਆਰ ਕਰ ਕੇ ,
******ਰਕੀਬਾ 'ਚ ਬਹਿਣਾ ਪੇਨਾ ਏ !
******ਤੇਰੇ ਤੇ ਅੜਿਆ ,ਜੋਰ ਵੀ ਕਾਹਦਾ ,
******ਜਿਵੇ ਰੱਖੇ ਗਾ ,ਰਹਿਣਾ ਪੇਨਾ ਏ !
ਸਾਡਾ ਰੋਸਾ ਕਾਹਦਾ ਅੜਿਆ ,
ਰੁਸਕੇ ਵੀ ਮਨਾਣਾ ਪੇਨਾ ਏ !
ਇਸ਼ਕ ਨਾ ਮਿਲਦੀ ਜਿੰਦਗੀ ,
ਘੁਟ-ਘੁਟ ਕੇ ਮਰਨਾ ਪੇਨਾ ਏ !
******ਬਚ ਸਕਦਾ ਨਹੀ ,ਤੂੰ ਯਾਦ ਤੋ ,
******ਦਰਦ ਤੇਨੂੰ ਸਹਿਣਾ ਪੇਨਾ ਏ !
******ਰਹੇਗਾ ਕੱਦ ਤਕ ਦੀਵਾਨਾ ਅਰਪਨ ,
******ਅਖੀਰ ਤਾ ਕਮਾਨਾ ਪੇਨਾ  ਏ !
    ਪੰਜਾਬੀ ਮਿਤਰਾ ਦੇ ਨਾਮ
   ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Monday, 13 February 2012

NZR HAI LAEE

           ਨਜਰ ਹੈ ਲਾਈ
ਮਾ ਪੁਛ੍ਚ੍ਹੇ 'ਕਿਉ ' ਝੂਰਦਾ  ਜਾਨੇ ,ਕਿਸ ਚੰਦਰੇ ਤੈਨੂੰ ਨਜਰ ਹੈ ਲਾਈ ,
ਮਾ ਭੋਲੀ ਕੀ ਜਾਣੇ,ਦਿਲ ਦੇ ਮਹਿਰਮ ਨੇ ,ਹੈ   ਨਜਰ   ਵਟਾਈ   !
ਚਾਰ ਦਿਹਾੜੇ ਪਾਲ -ਪਲੋਸ ਕੇ ,ਦਿਲ ਮੇਰੇ ਨਾਲ   ਇੰਜ ਫੇਰ ਕੀਤਾ ,
ਚਾਰ ਦਿਨਾ ਬਾਦ ,ਬੱਕਰੇ ਦੇ ਸੰਗ ,ਕਰਦਾ    ਜਿਵੇ  ਕਸਾਈ   !
ਮੇਰੇ ਪਿਆਰ ਦੇ ਜਨਾਜੇ ਉੱਤੇ ,  ਲੋਕਾ ਫੁੱਲ ਖੁਸ਼ੀ  ਵਿਚ  ਸੁੱਟੇ  ,
ਇਸ ਬੇਦਰਦ  ਜਮਾਨੇ ਅੰਦਰ , ਕੋਈ ਨਾ ਜਾਣੇ ਪੀੜ  ਪਰਾਈ !
ਇਸ਼ਕ ਦੇ ਰੋਗੀ   ਦੀ ਅੜਿਆ !ਤੇਰੀ ਮਜਬੂਰੀ ਨਹੀ ਹੈ ਦਾਰੂ ,
ਕਿੰਨਾ ਕੁ ਚਿਰ ਦਏਗੀ ਦਿਲਾਸਾ ,ਇਹ ਤਾ ਇਕ ਪੀੜ ਸਥਾਈ !
ਸਧਰਾ ਲੈ  ਲੈ ,ਦਿਲ ਮੇਰਾ ਵੇ , ਬੂਹੇ ਵੱਲ   ਨੂੰ    ਜਾਵੇ ,
ਪਰ ਮੈ ਉਮੰਗ ,ਹਰ ਵਾਰ ਬੇਦਰਦਾ ,ਹੰਝੂਆ ਵਿਚ  ਪਰਵਾਈ !
        ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Wednesday, 8 February 2012

BDKISMT MALN

        ਬਦਕਿਸਮਤ ਮਾਲਣ
ਮੈ ਬਦਕਿਸਮਤ ਮਾਲਣ ਅੜਿਆ ,
ਆਪਣੀ ਕਵਾਰੀ ਚਾਹਤ ਦੇ ਵਿਚ !
ਸਧਰਾ ਦੇ ਹਾਰ ਗੁੰਦਦੀ ਪਈ ਹਾ ,
ਘੁਮੰਡ 'ਚ ਤੂੰ ਨੀਵਾ ਨਾ ਹੋਇਆ ,
ਮੈ ਐਵੇ ਕੰਡਿਆ ਚੋ ਫੁੱਲ ਚੁਣਦੀ ਪਈ ਹਾ !
**********ਮੈ ਬਦਕਿਸਮਤ ਮਾਲਣ ਅੜਿਆ ..
ਤੇਰੇ ਲਈ ਇਹ ਸਭ ਹਾਸੇ ਭਾਣੇ ,
ਪਰ ਮੇਰਾ ਇਹ ਦਿਲ ਹੀ ਜਾਣੇ !
ਰਾਤ ਨੂੰ ਇਹ ਤੇਰੇ ਤਸਵਰ ਵਿਚ੍ਚ ,
ਪਿਆਰ ਤੇਰੇ ਦੀ ਸੇਜੀ ਮਾਣੇ!
ਯਾਦ ਤੇਰੀ ਲਾ ,ਸੀਨੇ ਨਾਲ ਸੱਜਣਾ ,
ਨਿਤ ਨਵੇ ਖਾਬ ਬੁਣਦੀ ਪਈ ਹਾ !
*********ਮੈ ਬਦਕਿਸਮਤ ਮਾਲਣ ਅੜਿਆ ..
ਮੇਰੀ ਉਮੀਦ ਦੇ ਗੁਲਸ਼ਨ ਨਾ ਮਹਿਕੇ ,
ਖਾਬਾ ਦੇ ਪੰਛੀ ਕਦੇ ਨਾ ਚਹਿਕੇ !
ਤੇਰੇ ਨਾਲ ਮੈ ਰਲ ਮਿਲ ਸੱਜਣਾ ,
ਬੇਸ਼ਰਮੀ ਨਾਲ ਲਾਏ ਨਾ ਕਹਿਕੇ !
ਮੇਰੀ ਜੋਬਨ ਰੁੱਤ ਪਿਆਸੀ ਮਰ ਗਈ ,
ਏਸੇ ਗੱਲ ਤੇ ਝੁਰਦੀ ਪਈ ਹਾ !
*********ਮੈ ਬਦਕਿਸਮਤ ਮਾਲਣ ਅੜਿਆ ..
   ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Tuesday, 7 February 2012

MUDT HOEE YAR NA MILIA

  ਮੁੱਦਤ ਹੋਈ ਯਾਰ ਨਾ ਮਿਲਿਆ
ਮੁੱਦਤ ਹੋਈ ਯਾਰ ਨਾ ਮਿਲਿਆ ,
ਨਿੱਤ ਆਨ ਦੀਆ ਓਨਸਿਆ ਪਵਾ !
ਖੋ ਕੇ ਉਹ੍ਨਦਿਆ ਯਾਦਾ ਅੰਦਰ ,
ਰੋ- ਰੋ ਗੀਤ ਮੈ     ਗਵਾ !
*************ਮੁੱਦਤ ਹੋਈ ਯਾਰ ਨਾ ਮਿਲਿਆ
ਚੜ ਗਿਆ ਉਹ ਤਾ ਗੇਰ ਦੀ ਡੋਲੀ ,
ਦਿੱਤਾ ਨਾ ਸਾਨੂੰ ਸਰਨਾਵਾ !
ਗਮ ਇਹ ਮੈਨੂੰ ਸੱਜਣਾ ਦਿੱਤਾ ,
ਇਸ ਵਿਚ ਖੁਰਦਾ   ਜਾਵਾ !
************ਮੁੜਤ ਹੋਈ ਯਾਰ ਨਾ ਮਿਲਿਆ
ਸਵਰਗ ਰੁਠੀਆ , ਖਵਾਬ ਟੁੱਟਿਆ ,
ਉਸ ਬਿਨ ਨਰਕ  ਹੰਡਾਵਾ !
ਬਿਨਾ ਪਿਆਰ ਦੇ ਕਾਹਦਾ ਜੀਣਾ,
ਸੱਜਣਾ ਬਿਨ ਮਰਦਾ ਜਾਵਾ !
***********ਮੁੱਦਤ ਹੋਈ ਯਾਰ ਨਾ ਮਿਲਿਆ
    ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Sunday, 5 February 2012

APNA SHARA

    ਆਪਣਾ ਸਹਾਰਾ
ਕਿਸੇ ਦਾ ਸਹਾਰਾ ਕੀ ਮਿਲਣਾ ਸੀ ਮੈਨੂੰ ,
ਖੁਦ ਦਾ ਵੀ ਮੈਨੂੰ ਸਹਾਰਾ ਨਾ ਮਿਲਿਆ !
ਜੋ ਤਕੜਾ ਕਦੇ ਪਿਆਰ ਅੱਖਾ 'ਚ ਭਰ ਕੇ ,
ਉਹ ਕਜਰਾਰੇ ਨੇਣਾ ਦਾ ਪਿਆਰਾ ਨਾ ਮਿਲਿਆ !
ਉਹ ਮੁੰਹ ਤੇ ਤਾ ਮੇਰੀ ਜਰਾ ਲਾਜ ਰੱਖਦਾ ,
ਮਿਲੀ ਸਾਫ਼ ਨਾਹ, ਕੋਈ ਲਾਰਾ ਨਾ ਮਿਲਿਆ !
ਕਿ ਮੈ ਸੋਚ -ਸਾਗਰ ਦੇ ਵਿਚ ਖੋ ਗਿਆ ਹਾ ,
ਉਹ ਮੈਨੂੰ ਕਦੇ ਬਣ ਕਿਨਾਰਾ ਨਾ ਮਿਲਿਆ !
ਕਿ 'ਅਰਪਨ ' ਦੇ ਦਿਲ ਟੁੰਬਦੇ ਸ਼ੇਅਰਾ ਨੂੰ ਸੁਣਕੇ ,
ਨਾ ਮਹਿਫਲ ਹੀ ਝੂਮੀ ,ਹੁੰਗਾਰਾ ਨਾ ਮਿਲਿਆ !
               ਰਾਜੀਵ ਅਰਪਨ
     **********************
              ਪੁਛ੍ਚ੍ਹ ਜਾਵੇ
ਇਕ ਦਿਨ ਮੈਨੂ ਮੇਰੀ ਸਜਨੀ ਆਕੇ ਇਹ ਪੁਛ੍ਚ੍ਹ ਜਾਵੇ ,
ਇਹ ਹਨ ਤੇਰੇ ਗੀਤ ਤਾ ਅਪਣੀ ਸੱਚੀ ਪ੍ਰੀਤ ਦੇ ਦਰਪਨ !
ਆਲਮ ਤੋ ਬੇਗਾਨਾ ਹੋ ਕੇ ,ਹੋ ਮੇਰਾ ਦੀਵਾਨਾ ,
ਐਨੇ ਦਰਦ 'ਚ ਕਿੱਥੇ ਬਹਿਕੇ ਲਿੱਖੇ ਨੇ ਤੂੰ ਅਰਪਨ !
    ਰਾਜੀਵ ਅਰਪਨ ਨੇੜੇ ਤੂੜੀ ਬਾਜਾਰ ਕੁਚਾ ਲਾਕ੍ਸ੍ਮਨ ਦਾਸ
       ਜੋਤਸ਼ੀ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

PIAR NA KRI NI

         ਪਿਆਰ ਨਾ ਕਰੀ ਨੀ
ਪਿਆਰ ਨਾ ਕਰੀ ,ਸਾਨੂੰ ਪਿਆਰ ਨਾ ਕਰੀ ਨੀ ,
ਬੂਹੇ ਦੀਆ ਛਿਥਾ ਚੋ ,ਦੀਦਾਰ ਨਾ ਕਰੀ ਨੀ !
ਅਸੀਂ ਪੰਛੀਆ ਨੇ ਮੁੱਡ ਨਹੀਓ ਆਉਣਾ ਨੀ ,
ਬਾਰੀ ਵਿਚ ਬੈਠ ਕੇ ਇੰਤਜਾਰ ਨਾ ਕਰੀ ਨੀ !
ਹੁਸਨ ਸਲਾਹਨਾ ,ਸਾਡਾ ਦਿਲ ਪਰਚਾਵਾ ਨੀ ,
ਸਾਡੇ ਝੂਠੇ ਲਾਰਿਆ ਤੇ ਇਤਬਾਰ ਨਾ ਕਰੀ ਨੀ !
ਅੱਜ ਜੇ ਮਿਲਨ ਸੋਹਨਾ ਕੱਲ ਨੂੰ ਵਿਛੋੜਾ ਏ ,
ਬੈਠ ਚਾਰ ਸਖੀਆ 'ਚ ਹੰਕਾਰ ਨਾ ਕਰੀ ਨੀ !
ਦਿਲ ਆਖਿਰ ਮੇਰਾ ਵੀ ਤਾ ਦਿਲ ਹੈ ,
ਸ਼ੀਸ਼ੇ ਸਾਮਨੇ ਬੈਠ ਕੇ ,ਸ਼ਿੰਗਾਰ ਨਾ ਕਰੀ ਨੀ
     ਰਾਜੀਵ ਅਰਪਨ ਤੂੜੀ ਬਾਜਾਰ ਫ਼ਿਰੋਜ਼ ਪੁਰ ਸ਼ਹਿਰ

Thursday, 2 February 2012

MERI JINDGI MERI HUNDI

      ਮੇਰੀ ਜਿੰਦਗੀ ਮੇਰੀ ਹੁੰਦੀ
ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ,
ਮੈ ਹੱਸਕੇ ਨਾਮ ਤੇਰੇ ਲਵਾ ਦਿੰਦਾ !
ਗਮ ਖਾਂਦਾ ਤੇ ਮੈ ਹੰਝੂ   ਪੀਂਦਾ ,
ਤੇਰੇ ਵਿਛੋੜੇ 'ਚ ਮੈ ਕਦੇ ਨਾ ਜਿੰਦਾ !
ਹਾਏ ਮੇਰੀ ਜਿੰਦਗੀ ਸਿਰਫ ਮੇਰੀ ਨਹੀ ,
ਰੋਮ -ਰੋਮ ਵਸੀਆ ਸਧਰਾ ਮੇਰੀ ਮਾ ਦੀਆ !
ਮੈਨੂੰ ਜਿੰਦਗੀ ਤੋ ਹਾਰਿਆ ਵੇਖ ਕੇ ,
ਗਸ਼ਿਆ ਆਉਦਿਆ ਨੇ ਮੇਰੇ ਨਾਮ ਦੀਆ !
ਐਸੇ ਝੋਰੇ 'ਚ ਸਦਾ ਝੁਰਦੀ ਰਹਿੰਦੀ ,
ਪੁੱਤ ਨੇ ਵੇਖਿਆ ਨਾ ਖੁਸ਼ਿਆ ਜਹਾਨ ਦੀਆ !
ਗਮ ਛੱਡ ਦੇ ਮੇਰੀ ਜਾਨ ਲੈ ਲਾ ,
ਪੁਚਕਾਰ ਕੇ ਸੋਂਹਾ ਚਕਾਂਦੀ ਭਗਵਾਨ ਦੀਆ !
*********ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ...
ਪਿਤਾ ਦਾ ਲੱਕ ਟੁਟਿਆ ਮੋਢੇ ਝੁਕ ਗਏ ,
ਜਿਹਨਾ ਤੇ ਮੈਨੂੰ ਘੋੜਾ ਬਣ -ਬਣ ਖਿਡਾਇਆ !
ਮਿਹਨਤ ਕਰ ਮਜਦੂਰੀ ਕਰ ਧੁਪਾ ਚ ਸੜ੍ਹ,
ਹਸਦੇ -ਹਸਦੇ ਉਸਨੇ ਕੇਹੜਾ ਚਾਅ ਨਾ ਲਾਇਆ !
ਉਸਦਾ ਚਿਹਰਾ ਸਚ ਝੂਰਦਾ ਹੀ ਜਾਂਦੇ ,
ਆਪਣੇ ਪੁੱਤ ਦਾ ਚੇਹਰਾ ਪਰੇਸ਼ਾਨ ਵੇਖਕੇ !
ਕਿਸੇ ਨਾਲ ਸਚ ਉਹ ਗੱਲ ਨਹੀ ਕਰਦੇ ,
ਪੁੱਤ ਦੀ ਹਉਕਿਆ ਭਰੀ ਜਬਾਨ ਵੇਖਕੇ !
*********ਕਾਸ਼ ਮੇਰੀ ਜਿੰਦਗੀ ਮੇਰੀ ਹੁੰਦੀ ...
ਭੇਣਾ ਵੀ ਗਰੂਰ ਵਿਚ ਸਿਰ ਨਾ ਚੁੱਕਣ ,
ਭਰਾ ਦੇ ਮਿਟਦੇ ਜਾਂਦੇ ਅਰਮਾਨ ਵੇਖਕੇ !
ਮੇਰੇ ਸਜਣ ਮਿਤ੍ਰਰ ਵੀ ਸਹਿਮ ਜਾਂਦੇ ਨੇ ,
ਅਰਪਨ ਢਲਦਾ ਜਾਂਦਾ ਜਵਾਨ ਵੇਖਕੇ !
ਮੇਰੀ ਸਜਨੀ ਏਸੇ ਲਈ ਕੁਝ ਦੇ ਨਾ ਸਕਿਆ ,
ਮੋਤ ਦੇ ਬਦਲੇ ਮੈ ਜੀਣਾ ਸਿਖਿਆ !
ਰੋਨਾ ਛੱਡ ਕੇ ਮੈ ਹਸਨਾ ਸਿਖਿਆ ,
ਜਹਿਰ ਜਿੰਦਗੀ ਦਾ ਪੀਣਾ ਸਿਖਿਆ !
*********ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ..
    ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Saturday, 28 January 2012

MERE DOST

        ਮੇਰੇ ਦੋਸਤ
ਦਿਮਾਗ ਬੁਣਦਾ ਰਹਿੰਦਾ ਹੈ ,ਅੱਗੇ ਦੇ ਖਵਾਬ ਮੇਰੇ ਦੋਸਤ ,
ਪਿਛਲਿਆ ਕੀਤਿਆ ਦਾ ਕਰਦਾ ਰਹਿੰਦੇ ,ਹਿਸਾਬ ਮੇਰੇ ਦੋਸਤ !
ਆਪੇ ਸਾਡੇ ਦਿਮਾਗੀ ਪਾਵੇ,ਆਪੇ ਸਾਥੋ ਕਰਾਉਂਦਾ ਹੈ ,
ਫੇਰ ਨਾ ਸਾਡਾ ਹੋਵੇ ,ਉਹ ਹੈ ,ਕਮਾਲ ਦਾ ਜਨਾਬ ਮੇਰੇ ਦੋਸਤੋ !
ਦਿਮਾਗ ਦੇ ਉੱਤੇ ,ਆਤਮਾ ਸਾਡੀ ,ਮਾੜਾ ਕਰੋ ,ਕਚੋਟਦਾ ਹੈ ,
ਇਸ ਤਰਾ ਮਾੜੇ ਚੰਗੇ ਕਰਮ ਦਾ ,ਹੁੰਦਾ ਹੈ  ਪ੍ਰਭਾਵ ਮੇਰੇ ਦੋਸਤੋ !
ਸਾਲਾ ਬਾਦ ਲੱਥਦੀ ਹੈ ,'ਮਸਤੀ 'ਹੋਸ਼ ਟਿਕਾਣੇ ਆਉਦੀ ਹੈ ,
ਉਸ ਦੀਆ ਚੀਜ਼ਾ ਜਾਦੂ ਭਰਿਆ ,ਗਜਬ ਦਾ ਸ਼ਬਾਬ ਮੇਰੇ ਦੋਸਤੋ !
ਅਸੂਲਾ ਤੇ ਹਰ ਚੀਜ ਟਿਕੀ ਹੈ ,ਅਸੂਲਾ ਨਾਲ ਕੰਮ ਚਲਦਾ ਹੈ !
ਉਸਦੇ ਅਸੂਲ ਪੱਕੇ ਨੇ ਉਹ ਧਰਤੀ ਦਾ ਨਵਾਬ ਮੇਰੇ ਦੋਸਤੋ !
ਹੁਕਮ ਉਸਦੇ ਬਗੇਰ ਕੁਝ ਨਹੀ ਹੁੰਦਾ ,ਭੁਲੇਖੇ 'ਚ ' ਨਾ ਰਹਿਣਾ ,
ਜਦ ਮਨੁਖ ਆਖੇ ,ਕੀ ਕਰਾ ਮੈ ਤਾ ਅੰਦਰੋ ਮਿਲਦਾ ਜਵਾਬ ਮੇਰੇ ਦੋਸਤੋ !
ਜੋ ਅੰਦਰ ਸਾਡਾ ,ਸਾਨੂੰ ਉਹ ਬਾਹਰੀ ਨਜ਼ਰੀ ਆਉਦੀ ਹੈ ,
ਕਿਸੇ ਨਜਰੀ ਅੱਗਾ ਲੱਗਣ ,ਕਿਸੇ ਨਜ਼ਰੀ ਮਹਿਕਣ ਗੁਲਾਬ ਮੇਰੇ ਦੋਸਤੋ !
ਉਹ ਦਿਲ ਮੇਰੇ ਵਿਚ ਫੇਰਾ ਪਾਵੇ ,ਮੇਹਰ ਦੀ ਜੋਤ ਜਗਾਵੇ ,
ਅਰਪਨ ਉਸਦਾ ਅਦਬ ਨਾਲ ,ਕਰਦਾ ਹੈ ਅਦਾਬ  ਮੇਰੇ ਦੋਸਤੋ !
      ਰਾਜੀਵ ਅਰਪਨ ਨਜਦੀਕ ਤੂੜੀ ਬਜਾਰ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Tuesday, 24 January 2012

JE PIAR NA SRE TA

    ਜੇ ਪਿਆਰ  ਨਾ ਸਰੇ ਤਾ
ਮੇਰੇ ਦਿਲ ਦੀ ਝੋਲੀ ਅੰਦਰ ,
ਭਿਖ ਪਿਆਰ ਦੀ ਪਾ ਦੇਵੀ !
ਜੇ ਨਾ ਸਰੇ ਤਾ ਦਿਲ ਮੇਰੇ ਚੋ,
ਆਪਣਾ ਨਾਮ ਮਿੱਟਾ ਦੇਵੀ !
***********ਮੇਰੇ ਦਿਲ ਦੀ ਝੋਲੀ ਅੰਦਰ !
ਨਾ ਤੇਰਾ ਨਹੀ ਮਿਟਣਾ ਸਜਨੀ ,
ਤੂੰ ਮੈਨੂੰ ਅੜੀਏ ਮੁਕਾ ਦੇਵੀ !
ਮੇਰੀ ਇਹ ਸੋਹਲ ਜਵਾਨੀ ,
ਆਪਣੇ ਨਾਮ ਉੱਤੇ ਗਵਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ !
ਉਹ ਮੇਰੀ ਸੋਹਣੀ ਸਜਨੀ ,
ਇਕ ਵਾਰ ਪਿਆਰ ਦਿਖਾ ਦੇਵੀ !
ਪਹਿਲੀ ਘੜੀ ਦੀ ਵਿਧਵਾ ਵਾਂਗ ,
ਬੇਸ਼ਕ ਫੇਰ ਹਿਜਰ ਚ ਬਿਠਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ !
ਉਹ ਮੇਰੀ ਨਿਰਮੋਹੀ ਸਜਨੀ ,
ਹਾਲ ਮੇਰੇ ਤੇ ਰਹੀਮ ਕਮਾ ਦੇਵੀ !
ਬੇਸ਼ਕ ਬੇਵਸ ਹੋ ,ਬੇਵਸੀ ਦੇ ,
ਦੋ ਹੰਝੂ ਮੇਰੇ ਲਈ ਬਹਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ
  ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Monday, 23 January 2012

SAL SOLWA

        ਸਾਲ ਸੋਲਵਾ
ਸੁੰਦਰ ,ਸੋਹਨੀ ਛਬੀਲੀ ਦਾ ਸਾਲ ਸੋਲਵਾ ਸਚ ਕਹਿਣਾ ,
ਪੱਲ ਭਰ ਉਸਨੂੰ ਵੇਖਣ ਦਾ ਨਸ਼ਾ ਮੂੰਹੋ ਬੋਲਵਾ ਸਚ ਕਹਿਣਾ !
ਨੈਣ ਲੁਟੇਰੇ ,ਚੰਨ ਜਿਹਾ ਮੁਖੜਾ ,ਬੁੱਲਾ ਵਿਚ ਸ਼੍ਰ੍ਮਾਂਦਾ ਹਾਸਾ ,
ਉਸ ਦਾ ਹਰ ਇਕ ਬੋਲ ,ਦਿਲ ਨੂੰ ਟੋਲਵਾ    ਸਚ    ਕਹਿਣਾ !
ਪਹਿਲੀ ਹੀ ਨਜਰੇ ਉਸ !ਦਿਲ ਮੇਰਾ ਸਚ  ਮੋਹ   ਲਿਆ ,
ਦਿਲ ਮੇਰਾ ਵੀ ਚਾਹਿਆ ,ਮੈ ਵੀ ਉਸਨੂੰ ਮੋਹ ਲਵਾ ਸਚ ਕਹਿਣਾ !
ਸੁੰਦਰ ,ਸੋਹਨੀ ਛਬੀਲੀ ਦਾ ..........................
ਉਹ ਸਿਮਟੀ ਜਿਹੀ ,ਸੁੰਦਰਤਾ ਦੀ ਦੇਵੀ ,ਮਦਹੋਸ਼  ਖੜੀ ,
ਝੁਕਿਆ ਉਸ ਦੇ ਚਰਨੀ ,ਕੁਦਰਤ ਦਾ ਹਰ ਪਾਸਾ ਸਚ ਕਹਿਣਾ !
ਸ਼ਬਨਮ ਨਹਾਤੀ ,ਪਈ ਮਖਮਲੀ ਸੇਜ ਉਤੇ  ਮਰ ਜਾਣੀ ,
ਸ਼ਾਂਤ ਫਿਜਾਵਾ ,ਮਿਸਨੇ ਪਪੀਹੇ ਦੇ ਹੋਠੀ  ਹਾਸਾ ਸਚ ਕਹਿਣਾ !
ਮੇਰੇ ਕਦਮ ਉਸ ਵਲ ਵਧੇ  ਵੀ ਤੇ ਲੜ- ਖੜਾਏ  ਵੀ ,
ਮੇਰੇ ਦਿਲ ਨੈ ,ਮੇਰੇ ਦਿਲ ਨੂੰ ,ਆਪੇ ਦਿੱਤਾ ,ਦਿਲਾਸਾ ਸਚ ਕਹਿਣਾ !
ਇਕ ਮਹਿਕ ਸੀ ,ਜਿਸ ਨਾਲ ਮੈ ਲਿਪਟਦਾ ਹੀ ਗਿਆ ,
ਦਿਲ ਚਾਹਵੇ ਉਸ ਦਾ ਮੈ ਅੰਗ -ਅੰਗ ਟੋਅ ਲਵਾ ਸਚ ਕਹਿਣਾ !
ਸੁੰਦਰ ,ਸੋਹਨੀ ਛਬੀਲੀ ਦਾ ......................
       ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ  ਪੰਜਾਬ ਇੰਡੀਆ


Friday, 20 January 2012

EKK GAZAL LIKHA

        ਇੱਕ ਗਜ਼ਲ ਲਿਖਾ
ਤੇਰੇ ਤੇ ਇੱਕ ਗਜ਼ਲ ਲਿਖਾ , ਦਿਲ ਮੇਰਾ ਕਰਦਾ ਏ ,
ਬੋਲ ਅਦਾਵਾ ਤੇ ਸੋਹਨੀ ਸੂਰਤ ,ਉਤੇ ਇਹ ਮਰਦਾ ਏ !
ਜੋਬਨ ਰੁੱਤੇ ਨਿਗ੍ਹ ਮਾਣ, ਮੇਰੀ ਮਦਹੋਸ਼ ਜਵਾਨੀ ਦਾ ,
ਹਾਏ ਤੂੰ ਸੋਹਣੇ ਤਨ ਤੇ ,ਕਾਹਨੂੰ ਕੋਟ ਪਾਇਆ ਫ਼ਰ ਦਾ ਏ !
ਤੇਰੇ ਤਸਵਰ ਵਿਚ ਬਹਿਕ,ਮੈ ਇਕ ਖਵਾਬ ਬਣਾਇਆ ਏ ,
ਪੂਰਾ ਹੋਵੇ ,ਐਸੇ ਪੱਲ ਹੀ ,ਦਿਲ ਮੇਰਾ   ਕਰਦਾ ਏ !
ਜਿੱਤ ਸਕਦਾ ਹਾ, ਹਰ ਬਾਜੀ ,ਦਿਲ ਤੇਰਾ ਦੁਖ ਨਾ ਜਾਵੇ ,
ਏਸੇ ਲਈ ,ਹਰ ਬਾਜ਼ੀ ,ਤੇਰੇ ਅੱਗੇ ਹਰਦਾ    ਏ !
ਡੁੱਬ ਗਿਆ ਹਾ ਤੇਰੇ ਪਿਆਰ ਵਿਚ , ਮੇਰਾ ਨਸੀਬ ਚੰਗਾ ਏ ,
ਜੋ ਇਸ ਵਿਚ ਡੁੱਬਦਾ ਹੈ ,ਉਹੀ ਇਸ ਵਿਚ ਤਰਦਾ ਏ !
ਮੈ ਦਰਦ ਪ੍ਰਵਾਨ ਕਰਾਗਾ ,ਖੁਸ਼ੀ ਤੂੰ ਪ੍ਰਵਾਨ ਕਰ ,
ਖੁਸ਼ਿਆ ਨਾ ਤੇਰੇ ਲਾਕੇ ,ਅਰਪਨ ਦਰਦ ਹੱਸ ਕੇ ਜਰਦਾ ਏ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                               ਰਾਜੀਵ ਅਰਪਨ  

Thursday, 19 January 2012

ESHK BIMARI

           ਇਸ਼ਕ ਬਿਮਾਰੀ
ਕਦਮਾ ਤੇ ਸਾਅ   ਭਾਰੀ ,
ਲਗੀ ਇਸ਼ਕ ਦੀ ਬਿਮਾਰੀ !
ਇਹ ਨਾ ਮਗਰੋ ਲੱਥਦੀ ,
ਮੈ ਕਰ-ਕਰ ਯਤਨ ਹਾਰੀ!
************ਕਦਮਾ ਤੇ ਸਾਅ ਭਾਰੀ ..
ਸ਼ੋਹਨੀ ਜਿੰਦਗੀ ਦੀ ਲਾਲਸਾ 'ਚ ,
ਐਵੇ ਤੇਰੇ ਅੱਗੇ ਜਿੰਦ ਹਾਰੀ !
ਜਿਵੇ ਪੈਸੇ ਦੀ ਲਾਲਸਾ 'ਚ ,
ਪੈਸੇ ਹਾਰਦਾ ਹੈ ਜੁਵਾਰੀ !
***********ਕਦਮਾ ਤੇ ਸਾਅ ਭਾਰੀ ..
ਮੇਰੀ ਇਬਾਦਿਤ ਤੂੰ ,ਖੁਦਾ ਤੂੰ ,
ਮੇਰੀ ਸ਼ੋਹਰਤ ਤੂੰ ,ਜਿਲਤ ਤੂੰ !
ਇਸ਼ਕ ਨੂੰ ਲਹੁ ਪਿਲਾਂਦਾ ,
ਮਿਟਿਆ ਇਹ ਪ੍ਰੇਮ ਪੁਜਾਰੀ !
***********ਕਦਮਾ ਤੇ ਸਾਅ  ਭਾਰੀ ..
ਖਾਬਾ ਤੇ ਰਾਗਾ ਦੀਆ ਗੱਲਾ ,
ਜਹਾਨ ਤੇ ਸਾਗਾ ਦੀਆ ਗੱਲਾ !
ਦਿਮਾਗ ਹੁੰਦੇ ਨੇ ਅਸਮਾਨ ਤੇ ,
ਬੇਸ਼ਕ ਭੁੱਖੇ ਮਰਨ ਲਿਖਾਰੀ !
***********ਕਦਮਾ ਤੇ ਸਾਅ ਭਾਈ ...
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ

Tuesday, 17 January 2012

PIAR-NFRT

       ਪਿਆਰ -ਨਫਰਤ
       ਵਫ਼ਾ -ਬੇ-ਵਫ਼ਾ
ਖਾਬਾ ਮੇਰਿਆ  ਵਿਚ ਆਣ ਵਾਲਿਆ ,
ਦਿਲ  ਵਿਚ   ਮੇਰੇ ਸਮਾਣ  ਵਾਲਿਆ !
ਫੁੱਲਾ ਦੀ ਸੇਜੇ    ਤੂੰ   ਵਸਦਾ ਰਹੀ ,
ਜਿੰਦਗੀ   ਮੇਰੀ ਗੁਵਾਣ ਵਾਲਿਆ !
ਦੇਖ ਮੈਨੂੰ ,ਤੂੰ ਨਾ   ਪਾ ਤਿਉੜਿਆ,
ਅੱਖਿਆ ਮੇਰੀ ਨੂੰ ਭਾਣ ਵਾਲਿਆ !
ਪੱਤਝੜ ਮੇਰੀ ਤੇ ਝੂਰਦਾ ਹੈ ਕਿਉ ,
ਬਹਾਰਾ ਨੂੰ ਮਿੱਟੀ 'ਚ ਮਿਲਾਣ ਵਾਲਿਆ !
ਮੇਰੇ ਮਨ ਦਾ ਦੇਰ ਵੀ ਦੇਵਤਾ ਹੈ ਤੂੰ ,
ਜਜ਼ਬਾਤਾ ਮੇਰਿਆ ਨੂੰ ਠੁਕਰਾਣ ਵਾਲਿਆ !
ਖਾਬਾ ਮੇਰਿਆ 'ਚ ਤੂੰ ਆਉਂਦਾ ਰਹੀ ,
ਅਰਪਨ ਉਮੰਗਾ ਮੇਰਿਆ ਮਿਟਾਣ ਵਾਲਿਆ !
             ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

Monday, 16 January 2012

MITHDE BOL

            ਮਿਠੜੇ ਬੋਲ
ਹੱਸ ਦੰਦਾ ਦੀ ਪ੍ਰੀਤ ਜਹਾਨ  ਤੋ ਕੀ ਲੇਣਾ ,
ਜੋ ਦੁਖਾਵੇ ਕਿਸੇ ਦਿਲ ਨੂੰ ,ਉਹ ਗੱਲ ਨਾ ਕਹਿਣਾ !
ਹਰ ਸ਼ੈਅ ਦਾ ਵਜੂਦ ,ਦੁਨਿਆ ਤੋ ਮਿੱਟ ਜਾਣਾ ,
ਪਰ ਮਿਠੜੇ ਬੋਲਾ ਨੇ ਸਦਾ    ਹੈ  ਰਹਿਣਾ !
ਬੋਲਾ ਨਾਲ ਜਿੱਤਣਾ ,ਜਬਰ  ਨਾਲ ਨਾ ਯਾਰੋ ,
ਜਦ ਵੀ ਕਿਸੇ ਮਹਿਫਲ 'ਚ ਤੁਸੀਂ ਬਹਿਣਾ !
ਮਿਠੜੇ ਬੋਲ  ਬੋਲਨਾ ਸਦਾ ਹੀ ਯਾਰੋ ,
ਇਹ ਹੁੰਦੇ ਨੇ ਮਨੁਖਤਾ ਦੇ ਸਿਰ ਦਾ ਗਹਿਣਾ !
ਖੁਸ਼ਿਆ  ਤੁਹਾਡੇ   ਕਦਮ    ਚੁਮਨਗਿਆ ,
ਜੇ ਤੁਸਾ ਨੇ , ਸਿੱਖ ਲਿਆ ,ਦਰਦ ਨੂੰ ਸਹਿਣਾ !
    ਮੇਰੀ ਕਿਤਾਬ ਗਮਾ ਦਾ ਵਣਜਾਰਾ  ਵਿਚੋ
                            ਰਾਜੀਵ ਅਰਪਨ

Sunday, 15 January 2012

PNCHHI

          ਪੰਛੀ
ਨਜ਼ਰਾ ਦੇ ਤੀਰ ਨਾਲ ,ਘਾਇਲ ਹੋਇਆ ਪੰਛੀ ,
ਪਿਆਰ ਨਾਲ ਪਲੋਸੋ ,ਤੇ ਫੇਰ ਆਰਾਮ ਆਏਗਾ !
ਅਰਸ਼ਾ ਦੀ ਚਾਹਤ ਹੈ ,ਇਸ ਦੀ ਫੜਫੜਾਹਟ ;ਚ ,
ਦਿਲ ਦਿਲਾਸਾ ਦੇ ਦਿਉ ,ਅਰਸ਼ੀ ਉਡਾਰੀ ਲਾਏਗਾ !
ਮਾਸ਼ੁਮ ਨੂੰ ਰੁਲਣ ਜੋਗਾ ਤਾ ਨਹੀ ਛੱਡੀਦਾ ,
ਤੁਹਾਡੇ ਬਿਨਾ ,ਇਸ ਦੀਆ ,ਉਮੰਗਾ ਕੋਣ ਹੰਡਾਏਗਾ !
ਦੇ ਦਿਉ ਚਾਹਤ ਦਾ ਦਿਲਾਸਾ , ਤੁਸੀਂ ਦੇ ਦਿਉ ,
ਮੁੱਕਦੀ ਜਾਂਦੀ ਜਿੰਦ ਤੇ ,ਨਹੀ ਤਾ ਇਹ ਪਛਤਾਏਗਾ !
ਅਰਪਨ ਦਾ ਇਕ ਵਾਰ ਹੀ ,ਸਾਥ ਤੁਸੀਂ ਦੇ ਦਿਉ ,
ਦਿਨ ਦੁਗਣਾ ,ਰਾਤ ਚੋਗਨਾ,ਮੰਜਿਲ ਵੱਲ ਉੱਡਦਾ ਜਾਏਗਾ !
    ਮੇਰੇ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

DILA

       ਦਿਲਾ
ਜਦ ਤੂੰ ਬੋਲਦਾ ਹੈ , ਤਾ ਬੋਲੀ ਤੁਰਿਆ ਜਾਨੈ ,
ਦਿਲਾ ਇਹ ਤੇਰੀ ਆਦਤ ਹੈ ,ਕਿ ਪਾਗਲਪਨ !
ਐਥੇ ਕਿਹਣੇ ਸਮਝਿਆ ,ਤੇਰੇ ਪਿਆਰ  ਨੂੰ   ,
ਤੂੰ ਵੀ ਕਰ ਲੈ ,ਦੋਨਾ ਹੱਥਾ ਨਾਲ ਕੱਠਾ ਧਨ !
ਰੱਬ ਦਾ ਵਾਸਤਾ ,ਰਹੀਮ ਕਰ ,ਮਾਸੂਮ ਜਵਾਨੀ ਤੇ ,
ਭੋਲਿਆ ਦਿਲਾ ਜਾਣ ਬੁਝ ਕੇ ਨਾ  ਪਾਗਲ ਬਨ!
ਦੁਨਿਆ ਦਾ ਹਰ ਦੁੱਖ ,ਤੂੰ ਚੁੱਪਚਾਪ ਸਹਿ ਰਿਏ ,
ਮਰ-ਮਰ ਕੇ ਕਾਹਦਾ ਜੀਣਾ. ਦੁਨਿਆ ਵਰਗਾ ਬਨ !
ਇਥੇ ਤੇਰੇ ਅਰਮਾਨ ਵਿਕੇ , ਜਜਬਾਤ ਵਿੱਕੇ  ,
ਤੂੰ ਵੀ ਮੁੱਲ ਲੈਣ ਦੀ ਹਿੰਮਤ ਕਰ ,ਕਹਿਣਾ ਮੇਰਾ ਮਨ !
ਅਰਪਨ ਤੂੰ ਬਥੇਰਿਆ ਠੋਕਰਾ   ਖਾ ਲਇਆ ,
ਮਾਰ ਦੁਨਿਆ ਨੂੰ ਠੋਕਰ  ਮੁਸੀਬਤਾ ਅੱਗੇ ਤਨ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                         ਰਾਜੀਵ ਅਰਪਨ

Friday, 13 January 2012

MEKHANA

     ਮੈਖਾਨਾ
ਮਦ ਭਰਿਆ ਅੱਖਾ ,ਮੇਖਾਨੇ   ਜਿਹਾ ਚਿਹਰਾ ,
ਸੁਰਾਹਿਦਾਰ ਗਰਦਨ ਹੋਠਾ ਤੇ  ਖੇਡਦੀ  ਸ਼ਬਨਮ !
ਅਲ੍ਹੜ ਅਦਾਵਾ 'ਚੋ ,ਮੈ ਪਿਆਰ ਟੋਲਦਾ ਖੋਅ ਗਿਆ ,
ਮਿੱਠੜੇ ਬੋਲਾ ਸਾਕੀ ਬਣ ਕੇ , ਪਿਆਰ ਨਸ਼ਾ ਪਿਲਾਇਆ !
ਇਸ਼ਕ ਖੁਮਾਰੀ ਵਿਚ ਜੀਣ ਦਾ ਅਜਬ ਮਜਾ ਆਇਆ ,
ਪ੍ਰੀਤ ਸੰਗ ਮੈ ਪਿਆਰ ਦੇ ,ਗੀਤ ਬੋਲਦਾ ਖੋਅ ਗਿਆ !
ਦਿਲ ਵਿਚ ਜੋ ਬੰਦ ਪਏ ਸਨ ਪੂਰੇ ਚਾਅ ਹੋਣ ਲਗੇ ,
ਕੱਲ ਤਕ ਜੋ ਸੁਪਨੇ ਸਨ ਅੱਜ ਉਹ ਸਚ ਹੋਣ ਲਗੇ !
ਦਿਲ ਦੇ ਬੰਦ ਬੂਹੇ , ਖੋਲ੍ਹਦਾ ਖੋਲ੍ਹਦਾ ਖੋਅ ਗਿਆ ,
ਹਾਏ ਇਸ਼ਕ ਖੁਮਾਰੀ ਟੂਟੀ ਜਦ ਛੱਡ ਗਿਆ ਅਧ ਵਿਚਾਲੇ !
ਜੀਣ ਦਾ ਹਕੀਕੀ ਨਸ਼ਾ ਲੈ ਗਿਆ ,ਦੇ ਗਿਆ ਜਹਿਰ ਪਿਆਲੇ ,
ਉਦੋ ਦਾ ਮੈ ਮੇਖਾਨੇ 'ਚ ਯਾਰੋ ਜਿੰਦ ਰੋਲਦਾ ਖੋਅ ਗਿਆ !
     ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                              ਰਾਜੀਵ ਅਰਪਨ

Thursday, 12 January 2012

HWS

           ਹਵਸ
ਹਵਸ ਨੂੰ ਵਰਦਾਨ ਮਨੋ ,ਮਦਹੋਸ਼ ਜਵਾਨੀ ਦਾ ,
ਮੁਲ ਕਰਮ ,ਕੁਦਰਤ ਦੀ ,ਹਸੀਨ ਕਹਾਣੀ ਦਾ !
ਉਹ ਮਿੱਟ ਗਈ, ਮਦਹੋਸ਼ ਅੱਖਾ ਵਿਚ ਵੇਖ ਕੇ ,
ਕਿੰਨਾ ਹਸੀਨ ਨਜਾਰਾ ਸੀ ,ਉਹ ਰਾਤ ਤੁਫਾਨੀ ਦਾ !
ਦੁਨਿਆ ਦੀਆ ਤੰਗ ਦਿਲ ਰੀਤਾ ਤੋ ਦੁਰ ,
ਨਖਰਾ ਘੁਮੰਡ ਟੁੱਟਿਆ ਮੁਟਿਆਰ ਮਸਤਾਨੀ ਦਾ !
ਚਸ਼ਮੇ ਰੁੱਕ ਗਏ,ਖੇਲਦੀ ਜਨੰਤ ਵੀ ਹੋਈ ਚਿੱਟੀ ,
ਵੇਖਿਆ ਕੀ ਹਾਲ ਹੋਇਆ ,ਉਸ ਚੋਟੀ ਬਰਫਾਨੀ ਦਾ !
ਪ੍ਰੀਤ ਵੀ ਅਹਿਸਾਸ ਸੀ ,ਤਦੇ ਝੱਲਿਆ ਟੁੱਟ ਗਈ ,
ਅੱਜ ਪਤਾ ਨਹੀ ,ਕੀ ਹਾਲ ਹੋਊ ,ਤੇਰੀ ਨਿਸ਼ਾਨੀ ਦਾ !
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                             ਰਾਜੀਵ ਅਰਪਨ

Tuesday, 10 January 2012

ARPAN

       ਅਰਪਨ
ਉਠੇਗਾ ਅਰਪਨ ,ਸੂਰਜ  ਦੀ  ਲੋਅ ਵਾਂਗੂੰ  ,
ਇਹਨੇ  ਫੇਲਨਾ ਹੈ ,ਯਾਰੋ    ਖੁਸ਼ਬੋ  ਵਾਂਗੂੰ  !
ਲੋਕੋ ਮਰਿਆ    ਮੈਨੂੰ   ਨਾ     ਸਮਝਨਾ ,
ਪਲ 'ਚ  ਖੇਲਨਾ ਹੈ ,ਅਸਾ  ਨੇ ਮੋਅ  ਵਾਂਗੂੰ  !
ਅਵਾਜ ਮੇਰੀ ਦੁਨਿਆ ਤੇ ,ਇੰਜ ਛਾਏਗਾ,
ਸਚ੍ਚ ਪਲਟੁੰਨ ਤੇ , ਕਮਾਂਡਰ ਦੇ ਰੋਅ ਵਾਂਗੂੰ !
ਬੇਸ਼ਕ ,ਜਿੰਦਗੀ ਦੀ ਅਵਾਜ ਤੇ ਸਾਜ ਠਰੇ ਰਹੇ ,
ਪਾਲਾ ਸਭੇ ਰੁੱਤੇ  ਪਿਆ ,ਪੇੜੇ  ਪੋਅ ਵਾਂਗੂੰ !
ਮੇਰਾ ਜਿੰਦਗੀ  ਦਾ   ਜੋ ਕਰਵਾ      ਹੈ ,
ਬੇਸ਼ਕ ਹੈ ਭਖਦੇ ਕੰਡਿਆਲੇ  ਕੋਅ ਵਾਂਗੂੰ !
ਸੱਜਣ ਆਏ   ਤੇ ਆਕੇ  ਤੁਰ     ਗਏ,
ਅਰਪਨ ਰਹਿੰਦਾ ਹੈ ਬਿਚਾਰੇ   ਚੋਅ ਵਾਂਗੂ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ  


Monday, 9 January 2012

ADA NHI KRIDA

           ਐਦਾ ਨਹੀ ਕਰੀਦਾ
ਐਦਾ ਨਹੀ ਕਰੀਦਾ ,ਐਦਾ ਨਹੀ ਕਰੀਦਾ ,
ਯਾਰਾ ਵਿਚ ਬੈਠ ਕੇ ਹਉਕਾ ਨਹੀ ਭਰੀਦਾ!
ਜਿੰਦਗੀ ਦੇ ਸਾਗਰ ਵਿਚ ਤੂਫਾਨਾ ਨੇ ਵੀ ਆਨਾ ਏ ,
ਦਰਦ ਦਾ  ਸਮੁੰਦਰ ਹੱਸ -ਹੱਸ ਤਰੀਦਾ !
ਖਵਾਬ ਸੀ ਪਰਨਾਈਆ ਜਿਸ ਉੱਤੇ ਉਡ ਪਏ,
ਹਾਏ ਕਿਉ ਖੰਬ ਲਗਾ ਖਵਾਬਾ ਨੂੰ ਪਰੀ ਦਾ !
ਮੁਸ਼ਕਿਲਾ ਨੂੰ ਸਹਿ ਕੇ , ਹੋਂਸਲਾ ਵਧਾਈ ਦਾ ,
ਮੁਸ਼ਕਿਲਾ ਦੇ ਅੱਗੇ ,ਦਿਲ ਨਹੀ ਹਰੀ ਦਾ !
ਦਿਲ ਮੇਰੇ ਨੂੰ ਇਹ ਡਾਢਾ ਤੜਫਾਦਾ  ਏ ,
ਸੂਟ ਜੋ ਪਾਇਆ ਤੂੰ ਤਨ ਤੇ ਜਰੀ ਦਾ !
ਡਰਨਾ ਹੀ ਹੈ ਤਾ ਡਰ ਬੱਸ ਰੱਬ ਤੋ ,
ਜ਼ਾਲਿਮ ਇਨਸਾਨਾ ਤੋ ਕਦੇ ਨਹੀ ਡਰੀ ਦਾ !
ਹੁਸਨ ਵਾਲੇ ਸਦਾ   ਹੁੰਦੇ ਹਰਜਾਈ ਨੇ ,
ਇਹਨਾ ਉਤੇ ਅਰਪਨ ਬਹੁਤਾ ਨਹੀ ਮਰੀ ਦਾ !
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                       ਰਾਜੀਵ ਅਰਪਨ  

Sunday, 8 January 2012

KOEE

          ਕੋਈ
ਹਸਦੀ ਦੁਨਿਆ 'ਚ ' ਤੁਫਾਨ ਚਲਾ ਗਿਆ ਕੋਈ ,
ਜਿੰਦ ਨੂੰ ਬਿਰਹੋ ਦਾ ,ਰੋਗ   ਲਾ ਗਿਆ     ਕੋਈ !
ਦਿਲ ਮੇਰੇ ਵਿਚ ਐਨਾ  ਸਮਾ     ਗਿਆ    ਕੋਈ ,
ਦਿਲ ਮੇਰਾ ਅਪਣਾ     ਬਣਾ     ਗਿਆ     ਕੋਈ !
ਕੋਈ ਖਾਹਿਸ਼     ਨਹੀ    ਉਸ     ਤੋ      ਸੁਨੀ ,
ਜਿਹਨ ਤੇ ਇਸ     ਤਰਾ ਛਾ    ਗਿਆ   ਕੋਈ !
ਵੇਖਦਿਆ ,ਮੇਰੇ  ਹੋਸ਼ ਗਏ, ਹਵਾਸ    ਗਏ   ,
ਪ੍ਰੀਤ ਦਾ   ਐਸਾ , ਗੀਤ  ਸੁਣਾ  ਗਿਆ   ਕੋਈ !
ਸਾਕੀ ਮੇਰੇ ਜਾਮ ਵਿਚ , ਅੰਗੂਰੀ   ਨਾ  ਪਾ ,
ਜਹਿਰ ਪੀਣ   ਦੀ ਆਦਤ    ਪਾ ਗਿਆ  ਕੋਈ !
ਜਿੰਦਗੀ ਭਰ ,ਏਹਸਾਨ    ਨਾ  ਚੁਕਾ ਸਕਾ ,
ਮੁਸਕੁਰਾ ਕੇ ਐਨਾ ਕਰਜਾ ਚੜ੍ਹਾ  ਗਿਆ ਕੋਈ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
         ਉਸਦੇ ਹੀ ਨਾ
                       ਰਾਜੀਵ ਅਰਪਨ

Saturday, 7 January 2012

PUJARI

          ਪੁਜਾਰੀ
ਮੈ ਹਾ, ਉਸ ਪੁਜਾਰੀ ਵਾਂਗੂ ਜੇਹੜਾ ਨਿੱਤ ਟੱਲ ਖੜਕਾਵੇ,
ਸਾਮ੍ਹਣੇ ਬਹਿ ਕੇ ਪੱਥਰ ਦੇ ,ਉਸ ਦਾ ਨਾਮ     ਧਿਆਵੇ !
ਖੋ ਕੇ ਉਸ  ਦੇ ਤਸਵਰ  ਵਿਚ   ਗੀਤ ਉਸਦੇ   ਗਾਵੇ ,
ਮੱਥੇ ਟੇਕੇ ,ਨੱਕ ਰਗੜੇ ,ਨਚ -ਨਚ  ਉਸ ਨੂੰ ਰਿਝਾਵੇ !
********************ਮੈ ਹਾ ਉਸ ਪੁਜਾਰੀ ਵਾਂਗ .........
ਮੈ ਵੀ  ਮਨ ਮੰਦਰ  ਵਿਚ ,ਪ੍ਰੇਮ   ਦੀ ਜੋਤ ਜਗਾ ਕੇ ,
ਹਉਕੇ ,ਹੰਝੂਆ ਨਾਲ ,ਦਿਲ ਦੇ ਦੇਵਤੇ ਨੂੰ ਇਸ਼ਨਾਨ ਕਰਕੇ !
ਖਵਾਬ ਖੁਸ਼ਬੋਈ ਤੇ ਸਧਰ੍ਰਾ ਰੰਗੇ ਫੁੱਲ ਚੜਾਕੇ ,
ਉਸ ਦੀ ਪੂਜਾ ਕੀਤੀ ਹੈ ,ਆਪਣਾ ਆਪ ਗੁਵਾਕੇ !
********************ਮੈ  ਹਾ  ਉਸ ਪੁਜਾਰੀ ਵਾਂਗ ..........
ਸਾਡੀ ਦੋਹਾ ਦੀ ਇੱਕੋ ਚਾਹਤ ,ਉਹ ਰਹਿਮ ਸਾਡੇ ਤੇ ਕਮਾਵੇ ,
ਪਿਆਰ ਭਰੀ ਸੋਹਨੀ ਜਿੰਦਗੀ , ਸਾਨੂੰ  ਉਹ ਦੇ ਜਾਵੇ !
ਪਰ ਮੁੱਦਤ ਤੋ ਪਰੇਸ਼ਾਨ ਖੜੇ ਹਾ ,ਅੱਜ ਵੀ ਉਹ ਆਵੇ ,
ਪਿਆਰ ਭਰੀ ਮਿੱਠੀ ਗਲਵਕੜੀ ਆ ਕੇ ਸਾਨੂੰ ਪਾਵੇ !
*******************ਮੈ  ਹਾ ਉਸ ਪੁਜਾਰੀ  ਵਾਂਗ ............
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                                ਰਾਜੀਵ ਅਰਪਨ

Thursday, 5 January 2012

DIL NUN

        ਦਿਲ ਨੂੰ
ਜੇੜਿਆ ਰਾਹਾ ਤੂੰ ਫੜਿਆ ਨੇ ,
*************ਉਹ ਰਾਹਾ ਮੋਤ ਵਲ  ਜਾਂਦੀਆ ਨੇ !
ਦਿਲ ਛੱਡ ਕੇ ਓ ਭੋਲਿਆ ਦਿਲਾ ,
************ਸਧਰਾ ਸਾਰੀਆ   ਢੱਲ ਜਾਂਦੀਆ ਨੇ !
ਹੁਣ ਹੋਸ਼ ਕਰ ,ਹਿੰਮਤ ਨਾਲ ,
************ਅਓੰਕਡਾ ਸਾਰੀਆ ਟੱਲ ਜਾਂਦੀਆ ਨੇ !
ਜੋ ਹੋ ਗਿਆ ,ਉਸ ਨੂੰ ਭੁਲ ਜਾ .
************ਐਵੇ ਸਧਰਾ ਨਵੀਆ ,ਪਲ ਜਾਂਦੀਆ ਨੇ !
ਅਜੇ ਮੁਸੀਬਤਾ ਨੇ ਗੋਡੇ -ਗੋਡੇ ,
************ਇਹ ਅਥ੍ਰਿਆ ਗਲ-ਗਲ ਜਾਂਦੀਆ  ਨੇ !
ਮੇਰੀਆ ਸਧਰਾ ਤੇ ਆਸ਼ਾਵਾ ,
************ਸੱਜਨ ਜੀ ,ਨਫਰਤ ਨਾਲ ,ਜਲ ਜਾਂਦੀਆ ਨੇ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ ਪੰਜਾਬੀ ਪਾਠਕਾ ਦੇ ਨਾ
                                                 ਰਾਜੀਵ ਅਰਪਨ

Wednesday, 4 January 2012

GUWA BETHE

           ਗੁਵਾ ਬੈਠੇ
ਅਹਮ ਅਸੀਂ ਆਪਣਾ ਲੂਟਾ ਬੈਠੇ ,
********************ਉਸ ਦੇ ਕਦਮਾ 'ਚ ਸਿਰ ਝੁੱਕਾ ਬੈਠੇ !
ਪਿਆਰ ਭਰੇ  ਲਫਜ਼ਾ ਦੇ ਰਹੀ ,
********************ਉਸਨੂੰ ਦਿਲ ਆਪਣਾ ਦਿਖਾ    ਬੈਠੇ !
ਉਹ ਰੁਸੇ ਨਹੀ ਸੀ ਸਾਡੇ  ਨਾਲ ,
********************ਅਸੀਂ ਐਵੇ ਮਨਾਂਦੇ -ਮਨਾਂਦੇ ਰੁਸਾ ਬੈਠੇ !
ਮੈ ਸਿਫਤ ਕੀਤੀ ,ਉਹ ਚਾੰਬਲ ਗਿਆ ,
*******************ਫੁੱਲਾ ਬਦਲੇ ਪੱਥਰ ਅਸੀਂ      ਖਾ   ਬੈਠੇ !
ਨੀਵਾ ਹੋ ਕੇ   , ਮਿੰਨਤਾ ਕਰਕੇ ,
********************ਨਖਰਾ ਉਸ ਦਾ   ਹੋਰ  ਵਧਾ      ਬੈਠੇ !
ਪਿਆਰ ਸਾਰਾ ਉਸ ਨੂੰ ਦੇ ਕੇ ,
********************ਅਸੀਂ  ਗਮਾ  ਨੂੰ    ਸਾਥੀ  ਬਣਾ    ਬੈਠੇ !
ਅਰਪਨ ਉਹ ਸੱਜਨ  ਸੀ ਕਾਹਦਾ ,
********************ਅਸੀਂ ਜਿਸ ਪਿੱਛੇ   ਜਿੰਦ   ਗਵਾ    ਬੈਠੇ !

ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
        ਅਨਿਆਇਆ ਦੇ ਨਾਮ   
                                      ਰਾਜੀਵ ਅਰਪਨ

Tuesday, 3 January 2012

JOBAN(GAZAL)

        ਜੋਬਨ (ਗ਼ਜ਼ਲ )
ਮੇਰਾ ਜੋਬਨ  ਸੜ ਕੇ ਸਵਾ ਹੋਇਆ  ਨਾ ਸਮਝਣਾ,
ਵੇਖ ਲੇਣਾ ,ਇਸ ਵਿਚੋ ,ਫੇਰ  ਅੰਗਾਰੇ ਨਿਕਲਣਗੇ !
ਬੇਸ਼ਕ ਜਫਾ ਦੀ ਟੀਸ ਪੇਂਦੀ ਹੈ , ਮੇਰੇ ਰੋਮ-ਰੋਮ ,
ਜੁਬਾਨ ਚੋ ਉਹਨਾ ਲੀ ,ਗੀਤ ਪਿਆਰੇ ਨਿਕਲਣਗੇ !
ਮੇਰੀ ਉਡੀਕ ,ਮੇਰਾ ਸਬਰ  ਗੁਲ  ਖਿਲਾਨਗੇ ,
ਵੇਖ ਲੈਣਾ , ਹਨੇਰੇ 'ਚੋ ਦੋ ਨੇਣ ਕਜਰਾਰੇ ਨਿਕਲਣਗੇ !
ਮੇਰੀਆ ਅੱਖਾ 'ਚੋ ਯਾ ਬਜਾਰਾ 'ਚੋ ਰੋਣਕ ਉਡ ਗਈ,
ਤੇਰੇ ਦੀਵਾਨੇ ਹੁਣ ਜੱਦ ਵੀ ਨਿਕਲੇ , ਬਣ ਕੇ ਵਿਚਾਰੇ ਨਿਕਲਣਗੇ !
ਜੱਦ ਵੀ ਗੱਲ ਛਿਡੇਗੀ, ਕਿੱਤੇ ਅਰਪਨ ਸੁਦਾਈ ਦੀ ,
ਵੇਖ ਲਈ, ਹਰ ਇਕ ਦੇ ਮੂੰਹੋ ਹੁੰਗਾਰੇ  ਨਿਲ੍ਕਨਗੇ !
ਮੇਰੀ ਜਿੰਦਗੀ ਦੀ ਕਹਾਣੀ ,ਕਦੇ ਛੇੜ ਨਾ ਬੇਠੀ ,
ਤੇਰਿਆ ਅੱਖਾ 'ਚੋ ਹੰਝੂ , ਆਪ ਮੁਹਾਰੇ ਨਿਕਲਣਗੇ !
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ
             

Monday, 2 January 2012

KRM(GAZAL)

              ਕਰਮ (ਗ਼ਜ਼ਲ)
ਕਰਮ ਕਰਨ ਤੋ ਪਹਿਲਾ ਫੱਲ ਦੀ ਇਛਾ ਕਰਦੇ ਰਹੇ ,
ਸਚ੍ਚ ਅਸੀਂ ਤਾ ਜਿੰਦਗੀ ਵਿਚ ਆਹਾ ਹੀ ਭਰਦੇ  ਰਹੇ !
ਤੇਰੇ ਤੋ ਸਖਣਾ ਕੋਈ ਕਰਮ ,ਨਾ ਹੀ ਮੇਰੀ ਸ਼ੋਚ ਸੀ ,
ਤੂੰ ਆਵੇ ,ਫੇਰ ਕਰਾਂਗੇ ,ਬੱਸ ਤੇਰੀ ਉਡੀਕ ਕਰਦੇ ਰਹੇ !
ਦਿਲ ਮੇਰਾ ਤੋੜ ਕੇ ,ਮੈਨੂੰ   ਬਾਵਲਾ  ਬਣਾ  ਦਿੱਤਾ ,
ਤਾ ਹੀ ਜਿੰਦਗੀ ਦੀ ਹਰ ਬਾਜੀ ,ਹੱਸ -ਹੱਸ ਕੇ ਹਰਦੇ ਰਹੇ !
ਤੂੰ ਤੇ ਤੇਰੀ ਯਾਦ ਸੀ , ਮੇਰੇ ਦਿਲ ਦੀ ਧੜਕਨ ,
ਤੂੰ ਨਾ ਆਈ ਯਾਦ ਨਾ ਆਈ , ਹਰ ਧੜਕਨ ਤੇ ਮਰਦੇ ਰਹੇ !
ਤੇਰੇ ਸਿਤਮ ਦਾ ,ਦਿਲ ਤੇ ਐਵੇ ਦਾ ਜ਼ਖਮ ਹੋ ਗਿਆ ,
ਕਿ ਹਰ ਫਿਜਾ ਤੋ ਹਰ ਘਟਾ ਤੋ ਹਰ ਬਸ਼ਰ ਤੋ ਡਰਦੇ ਰਹੇ !
ਮੇਰੀ ਤਬਾਹੀ ਹੈ , ਮੇਰੇ ਦਿਲ    ਦੇ ਜ਼ਖਮਾ ਦਾ ਸਿੱਟਾ ,
ਜਿਹੜੇ ਤੇਰੇ ਪਿਆਰ ਵਿਚ ਚੁਪ -ਚਾਪ ਸੀ ਜਰਦੇ ਰਹੇ !
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
        ਪੰਜਾਬੀ ਪਾਠਕਾ ਦੇ ਨਾਮ      
                                        ਰਾਜੀਵ ਅਰਪਨ

Sunday, 1 January 2012

MERE DOST

              ਮੇਰੇ ਦੋਸਤ
ਹਾਲਤ ਨਾਲ ਸਮਝੋਤਾ ,ਜਿੰਦਗੀ ਨਹੀ ਮੇਰੇ ਦੋਸਤ ,
ਆਤਮਾ ਨੂੰ ਦਬਾਨਾ ,ਕੋਈ ਬੰਦਗੀ ਨਹੀ ਮੇਰੇ ਦੋਸਤ !
ਹਵਾ ਦੇ ਰੁੱਖ 'ਚ ਤਾ  ਅੜਿਆ ,ਬੇਜਾਨ ਉੱਡ  ਲੇਂਦੇ,
ਹਾਲਤ ਨੂੰ ਸਿਰ ਝੁਕਨਾ , ਮਰਦਾਨਗੀ ਨਹੀ ਮੇਰੇ ਦੋਸਤ !
ਤੂੰ ਮੇਰਾ ਹੋ ਕੇ ਵੀ , ਮੇਰਾ ਹੋ ਨਾ ਸਕਿਆ ,
ਇਸ਼ਕ ਅੱਗੇ ਦੁਨਿਆ ਕੀ ,ਇਹ ਦੀਵਾਨਗੀ ਨਹੀ ਮੇਰੇ ਦੋਸਤ !
ਸਾਨੂੰ ਛੱਡ ਕੇ ਐਸ਼ੋ -ਇਸ਼ਰਤ ,ਤੇਨੂੰ ਬੜਾ ਕੁਝ ਮਿਲਿਆ ,
ਪਰ ਯਾਦ ਰਖੀ , ਉਸ ਚ ਪਿਆਰ ਵਰਗੀ ਰੂਹਾਨੀਅਤ ਨਹੀ ਮੇਰੇ ਦੋਸਤ !
ਚਮਕਦੀਆ   ਚੀਜਾ ਵੇਖਕੇ , ਅੱਖਾ  ਝੁੰਜਲਾ ਗਇਆ ,
ਆਤਮਾ ਤੋ ਪੁਛ੍ਚ੍ਹ ਉਸ ਦੀ ਪਰਵਾਨਗੀ ਮੇਰੇ ਦੋਸਤ !
ਅੱਜ ਕਲ ਅਰਪਨ ਉਹ ਕਵੀ ਦਰਬਾਰ ਹੀ ਕਾਹਦਾ .
ਜਿਸ ਵਿਚ ਨੇਤਾ ਦੀ ਪ੍ਰਧਾਨਗੀ ਨਹੀ ਮੇਰੇ ਦੋਸਤ !
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ


RIS

            ਰੀਸ
ਜਿੰਦ ਗਵਾਕੇ ਜੀਣ ਦੀ ਅਸੀਸ ਦਿੰਨਾ  ਏ ,
ਮੇਰੇ ਦੁਖਦੇ ਦਿਲ ਨੂੰ ਕਾਹਨੂੰ ਟੀਸ ਦਿੰਨਾ ਏ !
ਇਹ ਦੁਨਿਆ    ਬੇਸ਼ਕ  ਤਾਨੇ   ਦੇ ਲਵੇ ,
ਪਰ ਤੂੰ ਕਿਉ  ਰਿਸਮ ਰੀਸ   ਦਿੰਨਾ  ਏ !
                            ਰਾਜੀਵ ਅਰਪਨ
    **************

        ਫ੍ਕਰਾ
ਫ੍ਕਰਾ ਦਾ  ਕੰਮ ਫਕੀਰੀ ,
ਰੱਖ ਕੋਲ ਰੱਖ ਅਪਣੀ ਅਮੀਰੀ !
ਜੱਗ ਮੇਲੇ ਵਿਚ ਫੱਸ ਕੇ ਯਾਰਾ ,
ਇੰਝ ਘੁੰਮੇ ਗਾ ਜਿਵੇ ਭੰਬੀਰੀ !
ਰੂਹ ਦੀ ਪ੍ਰੀਤ ਹੈ ,ਅਰਸ਼ਾ ਤਾਈ,
ਮੈ ਕੀ ਜਾਣਾ ,ਰਿਸ਼ਤੇ ਸ਼ਰੀਰੀ!
ਬੰਧਨਾ ਵਿਚ ਨਾ ਫੱਸੀ ਉਏ ਯਾਰਾ ,
ਅਰਸ਼ਾ ਦਾ ਰਾਹ ਫਕੀਰੀ ਤੇ ਪੀਰੀ !
ਨਾਲ ਤੇਰੇ ਜਾਣਗੇ ,ਕਰਮ ਤੇਰੇ ,
ਚਲਣੀ ਨਹੀ ਉਥੇ ,ਦਾਦਾ ਗੀਰੀ!
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
               ਰਾਜੀਵ ਅਰਪਨ