ਪਿਆਰ -ਨਫਰਤ
ਵਫ਼ਾ -ਬੇ-ਵਫ਼ਾ
ਖਾਬਾ ਮੇਰਿਆ ਵਿਚ ਆਣ ਵਾਲਿਆ ,
ਦਿਲ ਵਿਚ ਮੇਰੇ ਸਮਾਣ ਵਾਲਿਆ !
ਫੁੱਲਾ ਦੀ ਸੇਜੇ ਤੂੰ ਵਸਦਾ ਰਹੀ ,
ਜਿੰਦਗੀ ਮੇਰੀ ਗੁਵਾਣ ਵਾਲਿਆ !
ਦੇਖ ਮੈਨੂੰ ,ਤੂੰ ਨਾ ਪਾ ਤਿਉੜਿਆ,
ਅੱਖਿਆ ਮੇਰੀ ਨੂੰ ਭਾਣ ਵਾਲਿਆ !
ਪੱਤਝੜ ਮੇਰੀ ਤੇ ਝੂਰਦਾ ਹੈ ਕਿਉ ,
ਬਹਾਰਾ ਨੂੰ ਮਿੱਟੀ 'ਚ ਮਿਲਾਣ ਵਾਲਿਆ !
ਮੇਰੇ ਮਨ ਦਾ ਦੇਰ ਵੀ ਦੇਵਤਾ ਹੈ ਤੂੰ ,
ਜਜ਼ਬਾਤਾ ਮੇਰਿਆ ਨੂੰ ਠੁਕਰਾਣ ਵਾਲਿਆ !
ਖਾਬਾ ਮੇਰਿਆ 'ਚ ਤੂੰ ਆਉਂਦਾ ਰਹੀ ,
ਅਰਪਨ ਉਮੰਗਾ ਮੇਰਿਆ ਮਿਟਾਣ ਵਾਲਿਆ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment