Sunday, 1 January 2012

RIS

            ਰੀਸ
ਜਿੰਦ ਗਵਾਕੇ ਜੀਣ ਦੀ ਅਸੀਸ ਦਿੰਨਾ  ਏ ,
ਮੇਰੇ ਦੁਖਦੇ ਦਿਲ ਨੂੰ ਕਾਹਨੂੰ ਟੀਸ ਦਿੰਨਾ ਏ !
ਇਹ ਦੁਨਿਆ    ਬੇਸ਼ਕ  ਤਾਨੇ   ਦੇ ਲਵੇ ,
ਪਰ ਤੂੰ ਕਿਉ  ਰਿਸਮ ਰੀਸ   ਦਿੰਨਾ  ਏ !
                            ਰਾਜੀਵ ਅਰਪਨ
    **************

        ਫ੍ਕਰਾ
ਫ੍ਕਰਾ ਦਾ  ਕੰਮ ਫਕੀਰੀ ,
ਰੱਖ ਕੋਲ ਰੱਖ ਅਪਣੀ ਅਮੀਰੀ !
ਜੱਗ ਮੇਲੇ ਵਿਚ ਫੱਸ ਕੇ ਯਾਰਾ ,
ਇੰਝ ਘੁੰਮੇ ਗਾ ਜਿਵੇ ਭੰਬੀਰੀ !
ਰੂਹ ਦੀ ਪ੍ਰੀਤ ਹੈ ,ਅਰਸ਼ਾ ਤਾਈ,
ਮੈ ਕੀ ਜਾਣਾ ,ਰਿਸ਼ਤੇ ਸ਼ਰੀਰੀ!
ਬੰਧਨਾ ਵਿਚ ਨਾ ਫੱਸੀ ਉਏ ਯਾਰਾ ,
ਅਰਸ਼ਾ ਦਾ ਰਾਹ ਫਕੀਰੀ ਤੇ ਪੀਰੀ !
ਨਾਲ ਤੇਰੇ ਜਾਣਗੇ ,ਕਰਮ ਤੇਰੇ ,
ਚਲਣੀ ਨਹੀ ਉਥੇ ,ਦਾਦਾ ਗੀਰੀ!
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
               ਰਾਜੀਵ ਅਰਪਨ

No comments:

Post a Comment