ਸਾਲ ਸੋਲਵਾ
ਸੁੰਦਰ ,ਸੋਹਨੀ ਛਬੀਲੀ ਦਾ ਸਾਲ ਸੋਲਵਾ ਸਚ ਕਹਿਣਾ ,
ਪੱਲ ਭਰ ਉਸਨੂੰ ਵੇਖਣ ਦਾ ਨਸ਼ਾ ਮੂੰਹੋ ਬੋਲਵਾ ਸਚ ਕਹਿਣਾ !
ਨੈਣ ਲੁਟੇਰੇ ,ਚੰਨ ਜਿਹਾ ਮੁਖੜਾ ,ਬੁੱਲਾ ਵਿਚ ਸ਼੍ਰ੍ਮਾਂਦਾ ਹਾਸਾ ,
ਉਸ ਦਾ ਹਰ ਇਕ ਬੋਲ ,ਦਿਲ ਨੂੰ ਟੋਲਵਾ ਸਚ ਕਹਿਣਾ !
ਪਹਿਲੀ ਹੀ ਨਜਰੇ ਉਸ !ਦਿਲ ਮੇਰਾ ਸਚ ਮੋਹ ਲਿਆ ,
ਦਿਲ ਮੇਰਾ ਵੀ ਚਾਹਿਆ ,ਮੈ ਵੀ ਉਸਨੂੰ ਮੋਹ ਲਵਾ ਸਚ ਕਹਿਣਾ !
ਸੁੰਦਰ ,ਸੋਹਨੀ ਛਬੀਲੀ ਦਾ ..........................
ਉਹ ਸਿਮਟੀ ਜਿਹੀ ,ਸੁੰਦਰਤਾ ਦੀ ਦੇਵੀ ,ਮਦਹੋਸ਼ ਖੜੀ ,
ਝੁਕਿਆ ਉਸ ਦੇ ਚਰਨੀ ,ਕੁਦਰਤ ਦਾ ਹਰ ਪਾਸਾ ਸਚ ਕਹਿਣਾ !
ਸ਼ਬਨਮ ਨਹਾਤੀ ,ਪਈ ਮਖਮਲੀ ਸੇਜ ਉਤੇ ਮਰ ਜਾਣੀ ,
ਸ਼ਾਂਤ ਫਿਜਾਵਾ ,ਮਿਸਨੇ ਪਪੀਹੇ ਦੇ ਹੋਠੀ ਹਾਸਾ ਸਚ ਕਹਿਣਾ !
ਮੇਰੇ ਕਦਮ ਉਸ ਵਲ ਵਧੇ ਵੀ ਤੇ ਲੜ- ਖੜਾਏ ਵੀ ,
ਮੇਰੇ ਦਿਲ ਨੈ ,ਮੇਰੇ ਦਿਲ ਨੂੰ ,ਆਪੇ ਦਿੱਤਾ ,ਦਿਲਾਸਾ ਸਚ ਕਹਿਣਾ !
ਇਕ ਮਹਿਕ ਸੀ ,ਜਿਸ ਨਾਲ ਮੈ ਲਿਪਟਦਾ ਹੀ ਗਿਆ ,
ਦਿਲ ਚਾਹਵੇ ਉਸ ਦਾ ਮੈ ਅੰਗ -ਅੰਗ ਟੋਅ ਲਵਾ ਸਚ ਕਹਿਣਾ !
ਸੁੰਦਰ ,ਸੋਹਨੀ ਛਬੀਲੀ ਦਾ ......................
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ
No comments:
Post a Comment