Thursday, 19 January 2012

ESHK BIMARI

           ਇਸ਼ਕ ਬਿਮਾਰੀ
ਕਦਮਾ ਤੇ ਸਾਅ   ਭਾਰੀ ,
ਲਗੀ ਇਸ਼ਕ ਦੀ ਬਿਮਾਰੀ !
ਇਹ ਨਾ ਮਗਰੋ ਲੱਥਦੀ ,
ਮੈ ਕਰ-ਕਰ ਯਤਨ ਹਾਰੀ!
************ਕਦਮਾ ਤੇ ਸਾਅ ਭਾਰੀ ..
ਸ਼ੋਹਨੀ ਜਿੰਦਗੀ ਦੀ ਲਾਲਸਾ 'ਚ ,
ਐਵੇ ਤੇਰੇ ਅੱਗੇ ਜਿੰਦ ਹਾਰੀ !
ਜਿਵੇ ਪੈਸੇ ਦੀ ਲਾਲਸਾ 'ਚ ,
ਪੈਸੇ ਹਾਰਦਾ ਹੈ ਜੁਵਾਰੀ !
***********ਕਦਮਾ ਤੇ ਸਾਅ ਭਾਰੀ ..
ਮੇਰੀ ਇਬਾਦਿਤ ਤੂੰ ,ਖੁਦਾ ਤੂੰ ,
ਮੇਰੀ ਸ਼ੋਹਰਤ ਤੂੰ ,ਜਿਲਤ ਤੂੰ !
ਇਸ਼ਕ ਨੂੰ ਲਹੁ ਪਿਲਾਂਦਾ ,
ਮਿਟਿਆ ਇਹ ਪ੍ਰੇਮ ਪੁਜਾਰੀ !
***********ਕਦਮਾ ਤੇ ਸਾਅ  ਭਾਰੀ ..
ਖਾਬਾ ਤੇ ਰਾਗਾ ਦੀਆ ਗੱਲਾ ,
ਜਹਾਨ ਤੇ ਸਾਗਾ ਦੀਆ ਗੱਲਾ !
ਦਿਮਾਗ ਹੁੰਦੇ ਨੇ ਅਸਮਾਨ ਤੇ ,
ਬੇਸ਼ਕ ਭੁੱਖੇ ਮਰਨ ਲਿਖਾਰੀ !
***********ਕਦਮਾ ਤੇ ਸਾਅ ਭਾਈ ...
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ

No comments:

Post a Comment