Tuesday, 3 January 2012

JOBAN(GAZAL)

        ਜੋਬਨ (ਗ਼ਜ਼ਲ )
ਮੇਰਾ ਜੋਬਨ  ਸੜ ਕੇ ਸਵਾ ਹੋਇਆ  ਨਾ ਸਮਝਣਾ,
ਵੇਖ ਲੇਣਾ ,ਇਸ ਵਿਚੋ ,ਫੇਰ  ਅੰਗਾਰੇ ਨਿਕਲਣਗੇ !
ਬੇਸ਼ਕ ਜਫਾ ਦੀ ਟੀਸ ਪੇਂਦੀ ਹੈ , ਮੇਰੇ ਰੋਮ-ਰੋਮ ,
ਜੁਬਾਨ ਚੋ ਉਹਨਾ ਲੀ ,ਗੀਤ ਪਿਆਰੇ ਨਿਕਲਣਗੇ !
ਮੇਰੀ ਉਡੀਕ ,ਮੇਰਾ ਸਬਰ  ਗੁਲ  ਖਿਲਾਨਗੇ ,
ਵੇਖ ਲੈਣਾ , ਹਨੇਰੇ 'ਚੋ ਦੋ ਨੇਣ ਕਜਰਾਰੇ ਨਿਕਲਣਗੇ !
ਮੇਰੀਆ ਅੱਖਾ 'ਚੋ ਯਾ ਬਜਾਰਾ 'ਚੋ ਰੋਣਕ ਉਡ ਗਈ,
ਤੇਰੇ ਦੀਵਾਨੇ ਹੁਣ ਜੱਦ ਵੀ ਨਿਕਲੇ , ਬਣ ਕੇ ਵਿਚਾਰੇ ਨਿਕਲਣਗੇ !
ਜੱਦ ਵੀ ਗੱਲ ਛਿਡੇਗੀ, ਕਿੱਤੇ ਅਰਪਨ ਸੁਦਾਈ ਦੀ ,
ਵੇਖ ਲਈ, ਹਰ ਇਕ ਦੇ ਮੂੰਹੋ ਹੁੰਗਾਰੇ  ਨਿਲ੍ਕਨਗੇ !
ਮੇਰੀ ਜਿੰਦਗੀ ਦੀ ਕਹਾਣੀ ,ਕਦੇ ਛੇੜ ਨਾ ਬੇਠੀ ,
ਤੇਰਿਆ ਅੱਖਾ 'ਚੋ ਹੰਝੂ , ਆਪ ਮੁਹਾਰੇ ਨਿਕਲਣਗੇ !
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ
             

No comments:

Post a Comment