ਮਿਠੜੇ ਬੋਲ
ਹੱਸ ਦੰਦਾ ਦੀ ਪ੍ਰੀਤ ਜਹਾਨ ਤੋ ਕੀ ਲੇਣਾ ,
ਜੋ ਦੁਖਾਵੇ ਕਿਸੇ ਦਿਲ ਨੂੰ ,ਉਹ ਗੱਲ ਨਾ ਕਹਿਣਾ !
ਹਰ ਸ਼ੈਅ ਦਾ ਵਜੂਦ ,ਦੁਨਿਆ ਤੋ ਮਿੱਟ ਜਾਣਾ ,
ਪਰ ਮਿਠੜੇ ਬੋਲਾ ਨੇ ਸਦਾ ਹੈ ਰਹਿਣਾ !
ਬੋਲਾ ਨਾਲ ਜਿੱਤਣਾ ,ਜਬਰ ਨਾਲ ਨਾ ਯਾਰੋ ,
ਜਦ ਵੀ ਕਿਸੇ ਮਹਿਫਲ 'ਚ ਤੁਸੀਂ ਬਹਿਣਾ !
ਮਿਠੜੇ ਬੋਲ ਬੋਲਨਾ ਸਦਾ ਹੀ ਯਾਰੋ ,
ਇਹ ਹੁੰਦੇ ਨੇ ਮਨੁਖਤਾ ਦੇ ਸਿਰ ਦਾ ਗਹਿਣਾ !
ਖੁਸ਼ਿਆ ਤੁਹਾਡੇ ਕਦਮ ਚੁਮਨਗਿਆ ,
ਜੇ ਤੁਸਾ ਨੇ , ਸਿੱਖ ਲਿਆ ,ਦਰਦ ਨੂੰ ਸਹਿਣਾ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment