Friday, 13 January 2012

MEKHANA

     ਮੈਖਾਨਾ
ਮਦ ਭਰਿਆ ਅੱਖਾ ,ਮੇਖਾਨੇ   ਜਿਹਾ ਚਿਹਰਾ ,
ਸੁਰਾਹਿਦਾਰ ਗਰਦਨ ਹੋਠਾ ਤੇ  ਖੇਡਦੀ  ਸ਼ਬਨਮ !
ਅਲ੍ਹੜ ਅਦਾਵਾ 'ਚੋ ,ਮੈ ਪਿਆਰ ਟੋਲਦਾ ਖੋਅ ਗਿਆ ,
ਮਿੱਠੜੇ ਬੋਲਾ ਸਾਕੀ ਬਣ ਕੇ , ਪਿਆਰ ਨਸ਼ਾ ਪਿਲਾਇਆ !
ਇਸ਼ਕ ਖੁਮਾਰੀ ਵਿਚ ਜੀਣ ਦਾ ਅਜਬ ਮਜਾ ਆਇਆ ,
ਪ੍ਰੀਤ ਸੰਗ ਮੈ ਪਿਆਰ ਦੇ ,ਗੀਤ ਬੋਲਦਾ ਖੋਅ ਗਿਆ !
ਦਿਲ ਵਿਚ ਜੋ ਬੰਦ ਪਏ ਸਨ ਪੂਰੇ ਚਾਅ ਹੋਣ ਲਗੇ ,
ਕੱਲ ਤਕ ਜੋ ਸੁਪਨੇ ਸਨ ਅੱਜ ਉਹ ਸਚ ਹੋਣ ਲਗੇ !
ਦਿਲ ਦੇ ਬੰਦ ਬੂਹੇ , ਖੋਲ੍ਹਦਾ ਖੋਲ੍ਹਦਾ ਖੋਅ ਗਿਆ ,
ਹਾਏ ਇਸ਼ਕ ਖੁਮਾਰੀ ਟੂਟੀ ਜਦ ਛੱਡ ਗਿਆ ਅਧ ਵਿਚਾਲੇ !
ਜੀਣ ਦਾ ਹਕੀਕੀ ਨਸ਼ਾ ਲੈ ਗਿਆ ,ਦੇ ਗਿਆ ਜਹਿਰ ਪਿਆਲੇ ,
ਉਦੋ ਦਾ ਮੈ ਮੇਖਾਨੇ 'ਚ ਯਾਰੋ ਜਿੰਦ ਰੋਲਦਾ ਖੋਅ ਗਿਆ !
     ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                              ਰਾਜੀਵ ਅਰਪਨ

No comments:

Post a Comment