ਪੁਜਾਰੀ
ਮੈ ਹਾ, ਉਸ ਪੁਜਾਰੀ ਵਾਂਗੂ ਜੇਹੜਾ ਨਿੱਤ ਟੱਲ ਖੜਕਾਵੇ,
ਸਾਮ੍ਹਣੇ ਬਹਿ ਕੇ ਪੱਥਰ ਦੇ ,ਉਸ ਦਾ ਨਾਮ ਧਿਆਵੇ !
ਖੋ ਕੇ ਉਸ ਦੇ ਤਸਵਰ ਵਿਚ ਗੀਤ ਉਸਦੇ ਗਾਵੇ ,
ਮੱਥੇ ਟੇਕੇ ,ਨੱਕ ਰਗੜੇ ,ਨਚ -ਨਚ ਉਸ ਨੂੰ ਰਿਝਾਵੇ !
********************ਮੈ ਹਾ ਉਸ ਪੁਜਾਰੀ ਵਾਂਗ .........
ਮੈ ਵੀ ਮਨ ਮੰਦਰ ਵਿਚ ,ਪ੍ਰੇਮ ਦੀ ਜੋਤ ਜਗਾ ਕੇ ,
ਹਉਕੇ ,ਹੰਝੂਆ ਨਾਲ ,ਦਿਲ ਦੇ ਦੇਵਤੇ ਨੂੰ ਇਸ਼ਨਾਨ ਕਰਕੇ !
ਖਵਾਬ ਖੁਸ਼ਬੋਈ ਤੇ ਸਧਰ੍ਰਾ ਰੰਗੇ ਫੁੱਲ ਚੜਾਕੇ ,
ਉਸ ਦੀ ਪੂਜਾ ਕੀਤੀ ਹੈ ,ਆਪਣਾ ਆਪ ਗੁਵਾਕੇ !
********************ਮੈ ਹਾ ਉਸ ਪੁਜਾਰੀ ਵਾਂਗ ..........
ਸਾਡੀ ਦੋਹਾ ਦੀ ਇੱਕੋ ਚਾਹਤ ,ਉਹ ਰਹਿਮ ਸਾਡੇ ਤੇ ਕਮਾਵੇ ,
ਪਿਆਰ ਭਰੀ ਸੋਹਨੀ ਜਿੰਦਗੀ , ਸਾਨੂੰ ਉਹ ਦੇ ਜਾਵੇ !
ਪਰ ਮੁੱਦਤ ਤੋ ਪਰੇਸ਼ਾਨ ਖੜੇ ਹਾ ,ਅੱਜ ਵੀ ਉਹ ਆਵੇ ,
ਪਿਆਰ ਭਰੀ ਮਿੱਠੀ ਗਲਵਕੜੀ ਆ ਕੇ ਸਾਨੂੰ ਪਾਵੇ !
*******************ਮੈ ਹਾ ਉਸ ਪੁਜਾਰੀ ਵਾਂਗ ............
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment