ਹਵਸ
ਹਵਸ ਨੂੰ ਵਰਦਾਨ ਮਨੋ ,ਮਦਹੋਸ਼ ਜਵਾਨੀ ਦਾ ,
ਮੁਲ ਕਰਮ ,ਕੁਦਰਤ ਦੀ ,ਹਸੀਨ ਕਹਾਣੀ ਦਾ !
ਉਹ ਮਿੱਟ ਗਈ, ਮਦਹੋਸ਼ ਅੱਖਾ ਵਿਚ ਵੇਖ ਕੇ ,
ਕਿੰਨਾ ਹਸੀਨ ਨਜਾਰਾ ਸੀ ,ਉਹ ਰਾਤ ਤੁਫਾਨੀ ਦਾ !
ਦੁਨਿਆ ਦੀਆ ਤੰਗ ਦਿਲ ਰੀਤਾ ਤੋ ਦੁਰ ,
ਨਖਰਾ ਘੁਮੰਡ ਟੁੱਟਿਆ ਮੁਟਿਆਰ ਮਸਤਾਨੀ ਦਾ !
ਚਸ਼ਮੇ ਰੁੱਕ ਗਏ,ਖੇਲਦੀ ਜਨੰਤ ਵੀ ਹੋਈ ਚਿੱਟੀ ,
ਵੇਖਿਆ ਕੀ ਹਾਲ ਹੋਇਆ ,ਉਸ ਚੋਟੀ ਬਰਫਾਨੀ ਦਾ !
ਪ੍ਰੀਤ ਵੀ ਅਹਿਸਾਸ ਸੀ ,ਤਦੇ ਝੱਲਿਆ ਟੁੱਟ ਗਈ ,
ਅੱਜ ਪਤਾ ਨਹੀ ,ਕੀ ਹਾਲ ਹੋਊ ,ਤੇਰੀ ਨਿਸ਼ਾਨੀ ਦਾ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment