ਜੇ ਪਿਆਰ ਨਾ ਸਰੇ ਤਾ
ਮੇਰੇ ਦਿਲ ਦੀ ਝੋਲੀ ਅੰਦਰ ,
ਭਿਖ ਪਿਆਰ ਦੀ ਪਾ ਦੇਵੀ !
ਜੇ ਨਾ ਸਰੇ ਤਾ ਦਿਲ ਮੇਰੇ ਚੋ,
ਆਪਣਾ ਨਾਮ ਮਿੱਟਾ ਦੇਵੀ !
***********ਮੇਰੇ ਦਿਲ ਦੀ ਝੋਲੀ ਅੰਦਰ !
ਨਾ ਤੇਰਾ ਨਹੀ ਮਿਟਣਾ ਸਜਨੀ ,
ਤੂੰ ਮੈਨੂੰ ਅੜੀਏ ਮੁਕਾ ਦੇਵੀ !
ਮੇਰੀ ਇਹ ਸੋਹਲ ਜਵਾਨੀ ,
ਆਪਣੇ ਨਾਮ ਉੱਤੇ ਗਵਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ !
ਉਹ ਮੇਰੀ ਸੋਹਣੀ ਸਜਨੀ ,
ਇਕ ਵਾਰ ਪਿਆਰ ਦਿਖਾ ਦੇਵੀ !
ਪਹਿਲੀ ਘੜੀ ਦੀ ਵਿਧਵਾ ਵਾਂਗ ,
ਬੇਸ਼ਕ ਫੇਰ ਹਿਜਰ ਚ ਬਿਠਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ !
ਉਹ ਮੇਰੀ ਨਿਰਮੋਹੀ ਸਜਨੀ ,
ਹਾਲ ਮੇਰੇ ਤੇ ਰਹੀਮ ਕਮਾ ਦੇਵੀ !
ਬੇਸ਼ਕ ਬੇਵਸ ਹੋ ,ਬੇਵਸੀ ਦੇ ,
ਦੋ ਹੰਝੂ ਮੇਰੇ ਲਈ ਬਹਾ ਦੇਵੀ !
***********ਮੇਰੀ ਦਿਲ ਦੀ ਝੋਲੀ ਅੰਦਰ
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ
No comments:
Post a Comment