ਮੇਰੇ ਦੋਸਤ
ਹਾਲਤ ਨਾਲ ਸਮਝੋਤਾ ,ਜਿੰਦਗੀ ਨਹੀ ਮੇਰੇ ਦੋਸਤ ,
ਆਤਮਾ ਨੂੰ ਦਬਾਨਾ ,ਕੋਈ ਬੰਦਗੀ ਨਹੀ ਮੇਰੇ ਦੋਸਤ !
ਹਵਾ ਦੇ ਰੁੱਖ 'ਚ ਤਾ ਅੜਿਆ ,ਬੇਜਾਨ ਉੱਡ ਲੇਂਦੇ,
ਹਾਲਤ ਨੂੰ ਸਿਰ ਝੁਕਨਾ , ਮਰਦਾਨਗੀ ਨਹੀ ਮੇਰੇ ਦੋਸਤ !
ਤੂੰ ਮੇਰਾ ਹੋ ਕੇ ਵੀ , ਮੇਰਾ ਹੋ ਨਾ ਸਕਿਆ ,
ਇਸ਼ਕ ਅੱਗੇ ਦੁਨਿਆ ਕੀ ,ਇਹ ਦੀਵਾਨਗੀ ਨਹੀ ਮੇਰੇ ਦੋਸਤ !
ਸਾਨੂੰ ਛੱਡ ਕੇ ਐਸ਼ੋ -ਇਸ਼ਰਤ ,ਤੇਨੂੰ ਬੜਾ ਕੁਝ ਮਿਲਿਆ ,
ਪਰ ਯਾਦ ਰਖੀ , ਉਸ ਚ ਪਿਆਰ ਵਰਗੀ ਰੂਹਾਨੀਅਤ ਨਹੀ ਮੇਰੇ ਦੋਸਤ !
ਚਮਕਦੀਆ ਚੀਜਾ ਵੇਖਕੇ , ਅੱਖਾ ਝੁੰਜਲਾ ਗਇਆ ,
ਆਤਮਾ ਤੋ ਪੁਛ੍ਚ੍ਹ ਉਸ ਦੀ ਪਰਵਾਨਗੀ ਮੇਰੇ ਦੋਸਤ !
ਅੱਜ ਕਲ ਅਰਪਨ ਉਹ ਕਵੀ ਦਰਬਾਰ ਹੀ ਕਾਹਦਾ .
ਜਿਸ ਵਿਚ ਨੇਤਾ ਦੀ ਪ੍ਰਧਾਨਗੀ ਨਹੀ ਮੇਰੇ ਦੋਸਤ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment