ਦਿਲਾ
ਜਦ ਤੂੰ ਬੋਲਦਾ ਹੈ , ਤਾ ਬੋਲੀ ਤੁਰਿਆ ਜਾਨੈ ,
ਦਿਲਾ ਇਹ ਤੇਰੀ ਆਦਤ ਹੈ ,ਕਿ ਪਾਗਲਪਨ !
ਐਥੇ ਕਿਹਣੇ ਸਮਝਿਆ ,ਤੇਰੇ ਪਿਆਰ ਨੂੰ ,
ਤੂੰ ਵੀ ਕਰ ਲੈ ,ਦੋਨਾ ਹੱਥਾ ਨਾਲ ਕੱਠਾ ਧਨ !
ਰੱਬ ਦਾ ਵਾਸਤਾ ,ਰਹੀਮ ਕਰ ,ਮਾਸੂਮ ਜਵਾਨੀ ਤੇ ,
ਭੋਲਿਆ ਦਿਲਾ ਜਾਣ ਬੁਝ ਕੇ ਨਾ ਪਾਗਲ ਬਨ!
ਦੁਨਿਆ ਦਾ ਹਰ ਦੁੱਖ ,ਤੂੰ ਚੁੱਪਚਾਪ ਸਹਿ ਰਿਏ ,
ਮਰ-ਮਰ ਕੇ ਕਾਹਦਾ ਜੀਣਾ. ਦੁਨਿਆ ਵਰਗਾ ਬਨ !
ਇਥੇ ਤੇਰੇ ਅਰਮਾਨ ਵਿਕੇ , ਜਜਬਾਤ ਵਿੱਕੇ ,
ਤੂੰ ਵੀ ਮੁੱਲ ਲੈਣ ਦੀ ਹਿੰਮਤ ਕਰ ,ਕਹਿਣਾ ਮੇਰਾ ਮਨ !
ਅਰਪਨ ਤੂੰ ਬਥੇਰਿਆ ਠੋਕਰਾ ਖਾ ਲਇਆ ,
ਮਾਰ ਦੁਨਿਆ ਨੂੰ ਠੋਕਰ ਮੁਸੀਬਤਾ ਅੱਗੇ ਤਨ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment