Wednesday, 4 January 2012

GUWA BETHE

           ਗੁਵਾ ਬੈਠੇ
ਅਹਮ ਅਸੀਂ ਆਪਣਾ ਲੂਟਾ ਬੈਠੇ ,
********************ਉਸ ਦੇ ਕਦਮਾ 'ਚ ਸਿਰ ਝੁੱਕਾ ਬੈਠੇ !
ਪਿਆਰ ਭਰੇ  ਲਫਜ਼ਾ ਦੇ ਰਹੀ ,
********************ਉਸਨੂੰ ਦਿਲ ਆਪਣਾ ਦਿਖਾ    ਬੈਠੇ !
ਉਹ ਰੁਸੇ ਨਹੀ ਸੀ ਸਾਡੇ  ਨਾਲ ,
********************ਅਸੀਂ ਐਵੇ ਮਨਾਂਦੇ -ਮਨਾਂਦੇ ਰੁਸਾ ਬੈਠੇ !
ਮੈ ਸਿਫਤ ਕੀਤੀ ,ਉਹ ਚਾੰਬਲ ਗਿਆ ,
*******************ਫੁੱਲਾ ਬਦਲੇ ਪੱਥਰ ਅਸੀਂ      ਖਾ   ਬੈਠੇ !
ਨੀਵਾ ਹੋ ਕੇ   , ਮਿੰਨਤਾ ਕਰਕੇ ,
********************ਨਖਰਾ ਉਸ ਦਾ   ਹੋਰ  ਵਧਾ      ਬੈਠੇ !
ਪਿਆਰ ਸਾਰਾ ਉਸ ਨੂੰ ਦੇ ਕੇ ,
********************ਅਸੀਂ  ਗਮਾ  ਨੂੰ    ਸਾਥੀ  ਬਣਾ    ਬੈਠੇ !
ਅਰਪਨ ਉਹ ਸੱਜਨ  ਸੀ ਕਾਹਦਾ ,
********************ਅਸੀਂ ਜਿਸ ਪਿੱਛੇ   ਜਿੰਦ   ਗਵਾ    ਬੈਠੇ !

ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
        ਅਨਿਆਇਆ ਦੇ ਨਾਮ   
                                      ਰਾਜੀਵ ਅਰਪਨ

No comments:

Post a Comment