ਕਰਮ (ਗ਼ਜ਼ਲ)
ਕਰਮ ਕਰਨ ਤੋ ਪਹਿਲਾ ਫੱਲ ਦੀ ਇਛਾ ਕਰਦੇ ਰਹੇ ,
ਸਚ੍ਚ ਅਸੀਂ ਤਾ ਜਿੰਦਗੀ ਵਿਚ ਆਹਾ ਹੀ ਭਰਦੇ ਰਹੇ !
ਤੇਰੇ ਤੋ ਸਖਣਾ ਕੋਈ ਕਰਮ ,ਨਾ ਹੀ ਮੇਰੀ ਸ਼ੋਚ ਸੀ ,
ਤੂੰ ਆਵੇ ,ਫੇਰ ਕਰਾਂਗੇ ,ਬੱਸ ਤੇਰੀ ਉਡੀਕ ਕਰਦੇ ਰਹੇ !
ਦਿਲ ਮੇਰਾ ਤੋੜ ਕੇ ,ਮੈਨੂੰ ਬਾਵਲਾ ਬਣਾ ਦਿੱਤਾ ,
ਤਾ ਹੀ ਜਿੰਦਗੀ ਦੀ ਹਰ ਬਾਜੀ ,ਹੱਸ -ਹੱਸ ਕੇ ਹਰਦੇ ਰਹੇ !
ਤੂੰ ਤੇ ਤੇਰੀ ਯਾਦ ਸੀ , ਮੇਰੇ ਦਿਲ ਦੀ ਧੜਕਨ ,
ਤੂੰ ਨਾ ਆਈ ਯਾਦ ਨਾ ਆਈ , ਹਰ ਧੜਕਨ ਤੇ ਮਰਦੇ ਰਹੇ !
ਤੇਰੇ ਸਿਤਮ ਦਾ ,ਦਿਲ ਤੇ ਐਵੇ ਦਾ ਜ਼ਖਮ ਹੋ ਗਿਆ ,
ਕਿ ਹਰ ਫਿਜਾ ਤੋ ਹਰ ਘਟਾ ਤੋ ਹਰ ਬਸ਼ਰ ਤੋ ਡਰਦੇ ਰਹੇ !
ਮੇਰੀ ਤਬਾਹੀ ਹੈ , ਮੇਰੇ ਦਿਲ ਦੇ ਜ਼ਖਮਾ ਦਾ ਸਿੱਟਾ ,
ਜਿਹੜੇ ਤੇਰੇ ਪਿਆਰ ਵਿਚ ਚੁਪ -ਚਾਪ ਸੀ ਜਰਦੇ ਰਹੇ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਪੰਜਾਬੀ ਪਾਠਕਾ ਦੇ ਨਾਮ
ਰਾਜੀਵ ਅਰਪਨ
No comments:
Post a Comment