Monday, 9 January 2012

ADA NHI KRIDA

           ਐਦਾ ਨਹੀ ਕਰੀਦਾ
ਐਦਾ ਨਹੀ ਕਰੀਦਾ ,ਐਦਾ ਨਹੀ ਕਰੀਦਾ ,
ਯਾਰਾ ਵਿਚ ਬੈਠ ਕੇ ਹਉਕਾ ਨਹੀ ਭਰੀਦਾ!
ਜਿੰਦਗੀ ਦੇ ਸਾਗਰ ਵਿਚ ਤੂਫਾਨਾ ਨੇ ਵੀ ਆਨਾ ਏ ,
ਦਰਦ ਦਾ  ਸਮੁੰਦਰ ਹੱਸ -ਹੱਸ ਤਰੀਦਾ !
ਖਵਾਬ ਸੀ ਪਰਨਾਈਆ ਜਿਸ ਉੱਤੇ ਉਡ ਪਏ,
ਹਾਏ ਕਿਉ ਖੰਬ ਲਗਾ ਖਵਾਬਾ ਨੂੰ ਪਰੀ ਦਾ !
ਮੁਸ਼ਕਿਲਾ ਨੂੰ ਸਹਿ ਕੇ , ਹੋਂਸਲਾ ਵਧਾਈ ਦਾ ,
ਮੁਸ਼ਕਿਲਾ ਦੇ ਅੱਗੇ ,ਦਿਲ ਨਹੀ ਹਰੀ ਦਾ !
ਦਿਲ ਮੇਰੇ ਨੂੰ ਇਹ ਡਾਢਾ ਤੜਫਾਦਾ  ਏ ,
ਸੂਟ ਜੋ ਪਾਇਆ ਤੂੰ ਤਨ ਤੇ ਜਰੀ ਦਾ !
ਡਰਨਾ ਹੀ ਹੈ ਤਾ ਡਰ ਬੱਸ ਰੱਬ ਤੋ ,
ਜ਼ਾਲਿਮ ਇਨਸਾਨਾ ਤੋ ਕਦੇ ਨਹੀ ਡਰੀ ਦਾ !
ਹੁਸਨ ਵਾਲੇ ਸਦਾ   ਹੁੰਦੇ ਹਰਜਾਈ ਨੇ ,
ਇਹਨਾ ਉਤੇ ਅਰਪਨ ਬਹੁਤਾ ਨਹੀ ਮਰੀ ਦਾ !
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                       ਰਾਜੀਵ ਅਰਪਨ  

No comments:

Post a Comment