Sunday, 8 January 2012

KOEE

          ਕੋਈ
ਹਸਦੀ ਦੁਨਿਆ 'ਚ ' ਤੁਫਾਨ ਚਲਾ ਗਿਆ ਕੋਈ ,
ਜਿੰਦ ਨੂੰ ਬਿਰਹੋ ਦਾ ,ਰੋਗ   ਲਾ ਗਿਆ     ਕੋਈ !
ਦਿਲ ਮੇਰੇ ਵਿਚ ਐਨਾ  ਸਮਾ     ਗਿਆ    ਕੋਈ ,
ਦਿਲ ਮੇਰਾ ਅਪਣਾ     ਬਣਾ     ਗਿਆ     ਕੋਈ !
ਕੋਈ ਖਾਹਿਸ਼     ਨਹੀ    ਉਸ     ਤੋ      ਸੁਨੀ ,
ਜਿਹਨ ਤੇ ਇਸ     ਤਰਾ ਛਾ    ਗਿਆ   ਕੋਈ !
ਵੇਖਦਿਆ ,ਮੇਰੇ  ਹੋਸ਼ ਗਏ, ਹਵਾਸ    ਗਏ   ,
ਪ੍ਰੀਤ ਦਾ   ਐਸਾ , ਗੀਤ  ਸੁਣਾ  ਗਿਆ   ਕੋਈ !
ਸਾਕੀ ਮੇਰੇ ਜਾਮ ਵਿਚ , ਅੰਗੂਰੀ   ਨਾ  ਪਾ ,
ਜਹਿਰ ਪੀਣ   ਦੀ ਆਦਤ    ਪਾ ਗਿਆ  ਕੋਈ !
ਜਿੰਦਗੀ ਭਰ ,ਏਹਸਾਨ    ਨਾ  ਚੁਕਾ ਸਕਾ ,
ਮੁਸਕੁਰਾ ਕੇ ਐਨਾ ਕਰਜਾ ਚੜ੍ਹਾ  ਗਿਆ ਕੋਈ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
         ਉਸਦੇ ਹੀ ਨਾ
                       ਰਾਜੀਵ ਅਰਪਨ

No comments:

Post a Comment