Friday, 20 January 2012

EKK GAZAL LIKHA

        ਇੱਕ ਗਜ਼ਲ ਲਿਖਾ
ਤੇਰੇ ਤੇ ਇੱਕ ਗਜ਼ਲ ਲਿਖਾ , ਦਿਲ ਮੇਰਾ ਕਰਦਾ ਏ ,
ਬੋਲ ਅਦਾਵਾ ਤੇ ਸੋਹਨੀ ਸੂਰਤ ,ਉਤੇ ਇਹ ਮਰਦਾ ਏ !
ਜੋਬਨ ਰੁੱਤੇ ਨਿਗ੍ਹ ਮਾਣ, ਮੇਰੀ ਮਦਹੋਸ਼ ਜਵਾਨੀ ਦਾ ,
ਹਾਏ ਤੂੰ ਸੋਹਣੇ ਤਨ ਤੇ ,ਕਾਹਨੂੰ ਕੋਟ ਪਾਇਆ ਫ਼ਰ ਦਾ ਏ !
ਤੇਰੇ ਤਸਵਰ ਵਿਚ ਬਹਿਕ,ਮੈ ਇਕ ਖਵਾਬ ਬਣਾਇਆ ਏ ,
ਪੂਰਾ ਹੋਵੇ ,ਐਸੇ ਪੱਲ ਹੀ ,ਦਿਲ ਮੇਰਾ   ਕਰਦਾ ਏ !
ਜਿੱਤ ਸਕਦਾ ਹਾ, ਹਰ ਬਾਜੀ ,ਦਿਲ ਤੇਰਾ ਦੁਖ ਨਾ ਜਾਵੇ ,
ਏਸੇ ਲਈ ,ਹਰ ਬਾਜ਼ੀ ,ਤੇਰੇ ਅੱਗੇ ਹਰਦਾ    ਏ !
ਡੁੱਬ ਗਿਆ ਹਾ ਤੇਰੇ ਪਿਆਰ ਵਿਚ , ਮੇਰਾ ਨਸੀਬ ਚੰਗਾ ਏ ,
ਜੋ ਇਸ ਵਿਚ ਡੁੱਬਦਾ ਹੈ ,ਉਹੀ ਇਸ ਵਿਚ ਤਰਦਾ ਏ !
ਮੈ ਦਰਦ ਪ੍ਰਵਾਨ ਕਰਾਗਾ ,ਖੁਸ਼ੀ ਤੂੰ ਪ੍ਰਵਾਨ ਕਰ ,
ਖੁਸ਼ਿਆ ਨਾ ਤੇਰੇ ਲਾਕੇ ,ਅਰਪਨ ਦਰਦ ਹੱਸ ਕੇ ਜਰਦਾ ਏ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                               ਰਾਜੀਵ ਅਰਪਨ  

No comments:

Post a Comment