Sunday, 15 January 2012

PNCHHI

          ਪੰਛੀ
ਨਜ਼ਰਾ ਦੇ ਤੀਰ ਨਾਲ ,ਘਾਇਲ ਹੋਇਆ ਪੰਛੀ ,
ਪਿਆਰ ਨਾਲ ਪਲੋਸੋ ,ਤੇ ਫੇਰ ਆਰਾਮ ਆਏਗਾ !
ਅਰਸ਼ਾ ਦੀ ਚਾਹਤ ਹੈ ,ਇਸ ਦੀ ਫੜਫੜਾਹਟ ;ਚ ,
ਦਿਲ ਦਿਲਾਸਾ ਦੇ ਦਿਉ ,ਅਰਸ਼ੀ ਉਡਾਰੀ ਲਾਏਗਾ !
ਮਾਸ਼ੁਮ ਨੂੰ ਰੁਲਣ ਜੋਗਾ ਤਾ ਨਹੀ ਛੱਡੀਦਾ ,
ਤੁਹਾਡੇ ਬਿਨਾ ,ਇਸ ਦੀਆ ,ਉਮੰਗਾ ਕੋਣ ਹੰਡਾਏਗਾ !
ਦੇ ਦਿਉ ਚਾਹਤ ਦਾ ਦਿਲਾਸਾ , ਤੁਸੀਂ ਦੇ ਦਿਉ ,
ਮੁੱਕਦੀ ਜਾਂਦੀ ਜਿੰਦ ਤੇ ,ਨਹੀ ਤਾ ਇਹ ਪਛਤਾਏਗਾ !
ਅਰਪਨ ਦਾ ਇਕ ਵਾਰ ਹੀ ,ਸਾਥ ਤੁਸੀਂ ਦੇ ਦਿਉ ,
ਦਿਨ ਦੁਗਣਾ ,ਰਾਤ ਚੋਗਨਾ,ਮੰਜਿਲ ਵੱਲ ਉੱਡਦਾ ਜਾਏਗਾ !
    ਮੇਰੇ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

No comments:

Post a Comment