ਹਸੀਨ ਚਾਲ
ਇਹ ਦੁਨਿਆ ਦੇ ਹਸੀਨ ਇਕ ਅਜਬ ਚਾਲ ਚਲਾਂਦੇ ਨੇ ,
ਲੁਟਕੇ ਯਾਰੋ ਬੇਦੋਸ਼ਿਆ ਨੂੰ ਫੇਰ ਮੁਜਰਮ ਉਹਨਾ ਨੂੰ ਠਰਾਂਦੇ ਨੇ !
ਤਿਤਲੀਆ ਤਰਾ ਖੇੜਾ ਖੇਡਦੇ ਨੇ ਅਦਾਵਾ ਅਜਬ ਦਿਖਾਂਦੇ ਨੇ ,
ਬੁਲਿਆ ਵਿਚ ਮੁਸਕੁਰਾਂਦੇ,ਅਨਭੋਲ ਜਵਾਨੀ ਪਰਮਾਣਦੇ ਨੇ !
ਮਾਰਕੇ ਮੰਤਰ ਮੁਸਕੁਰਾਟਾ ਦਾ ,ਘੁਮਾ ਕੇ ਡੰਡਾ ਅਦਾਵਾ ਦਾ ,
ਕਰਕੇ ਜਮਾਨੇ ਤੋ ਬਾਵਲਾ ,ਨਜਰਾ ਖੁਦ ਤੇ ਤਿਕਵਾਂਦੇ ਨੇ !
ਜੈਵੇ ਫਿਜਾਵਾ ਚੁਮਨ ਆਇਆ ਹੋਣ ,ਚੁਣੀ ਸਿਰ ਤੋ ਏਦਾ ਸਰਕਾਂਦੀਆ ਨੇ !
ਦਿਖਾਕੇ ਜਲਾਲ ਸੋਹਣੇ ਮੁਖੜੇ ਦਾ ਦਿਲ ਬਹਕਾਂਦਿਆ ਨੇ !
ਫੇਰ ਕੱਸ ਕੇ ਨਜਰਾ ਵਿਚ ਨਜਰਾ ਐਸਾ ਮੰਤਰ ਚਲਾਦਿਆ ਨੇ ,
ਫੇਰ ਯਾਰੋ ਦਿਲ ਜੈਵੇ ਏਨਾ ਦੀ ਜਗੀਰ ਹੋਵੇ ਇਸ ਤਰਾ ਵੱਸ ਜਾਂਦਿਆ ਨੇ !
ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ
No comments:
Post a Comment