Monday, 2 April 2012

SHOCH

        ਸ਼ੋਚ
ਮੈ ਸੋਚਦਾ ਸਾ ਸੋਚ ਮੇਰੀ ਆਸਮਾਨ ਤੇ ਲੈ ਜਾਵੇਗੀ ,
ਕੀ ਪਤਾ ਸੀ ਇਹ ਮੈਨੂੰ ,ਇੰਜ ਧਰਤ ਤੇ ਪਟਕਾਵੇਗੀ !
ਤੂੰ ਮਿਲਿਆ ਨਾ ,ਤੇ ਸੋਚ ਦਾ ਦਾਮਨ ਮੈ ਫੜ ਲਿਆ ,
ਇਸ ਚੰਦਰੀ ਨੇ ਕੀ ਮੁੱਕਣਾ ਮੈਨੂੰ  ਹੀ ਮੁਕਾਵੇਗੀ  !
ਸ਼ਿਕਸ਼ਤ ਦਾ ਸਦਮਾ ਮੈ ਦਿਲ ਆਪਣੇ ਨੂੰ ਲਾ ਲਿਆ ,
ਕੀ ਪਤਾ ਸੀ ,'ਸ਼ੋਚ ਮੇਰੀ ' ਹਿਮੰਤ ,ਹੋਸਲਾ ਖਾਵੇਗੀ !
ਹਾਏ ਤੂੰ ਕੀ ਨਜਰੋ-ਨਜਰੀ ਸੋਚਾ ਦੇ ਬੂਟੇ ਲਾ ਗਿਆ ,
ਉਨਾ ਤੇ ਆੜਿਆ ਫਲ ਨਾ ਲਗੇ 'ਸ਼ੋਚ 'ਇਹ ਸਦਾ ਤੜਫਾਏਗੀ !
ਇਹ ਦੁਨਿਆ ਮੇਰੇ ਉੱਤੇ ਜੁਲਮ ਜੋ ਹੈ ਕਰ ਰਹੀ ,
ਇਕ ਦਿਨ ਕ੍ਰਮ ਆਪਣੇ ਤੇ ਇਹ ਡਾਢਾ ਪਛਤਾਵੇਗੀ !
          ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ  

No comments:

Post a Comment