Monday, 9 April 2012

KANUN AA GEE

          ਕਾਨੂੰ ਆ ਗਈ
ਹਸਦਿਆ -ਹਸਦਿਆ ਗਮਾ ਦੀ ਰਾਤ ਕਾਨੂੰ ਆ ਗਈ ,
ਸਿਸਕੀਆ ਹੋੰਕਿਆ  ਦੀ    ਬਰਾਤ  ਕਾਨੂੰ ਆ ਗਈ !
ਜਿਨੂੰ ਮੈ   ਸਮਜਿਆ  ਸੀ  ਮੂਰਤ   ਪਿਆਰ   ਦੀ  ,
ਨਫਰਤ ਦੀ ਉਹਨਾ ਵਲੋ ਸੋਗਾਤ   ਕਾਨੂੰ  ਆ ਗਈ !
ਪਿਆਰ ਅਸੀਂ ਕਰ ਰਾਹ ਸਵਰਗਾ ਦੇ ਪਏ ਸੀ ,
ਹਾਏ ਫੇਰ ਇਹ ਦੋਜਕ ਵਰਗੀ ਉਕਾਤ ਕਾਨੂੰ ਆ ਗਈ !
ਡਾਡੇ  ਸਮਾਜ  ਅੱਗੇ ਅਸੀਂ  ਵੀ ਅੱਟਲ   ਸਾ ,
ਫੇਰ ਦੋ ਦਿਲਾ ਵਿਚ ਇਹ ਜਾਤ -ਪਾਤ ਕਾਨੂੰ ਆ ਗਈ !
ਖਾਦੀ ਸੀ ਕਸਮ ਹਾਏ ਉਸ ਨੂੰ ਭੁਲ  ਜਾਣ  ਦੀ ,
ਹੋਠਾ ਤੇ ਅਚ੍ਨਚਾਤ ਉਸ ਦੀ ਗੱਲ ਬਾਤ ਕਾਨੂੰ ਆ ਗਈ !
 ਰੁਲਾ ਗੇ ਪਿਆਰ ਦੀਆ ਚਾਰ ਘੜਿਆ ਮਾਨ ਕੇ ,
ਜਿੰਦਗੀ ਮੇਰੀ ਵਿਚ ਐਸੀ ਮੁਲਾਕਾਤ ਕਾਨੂੰ ਆ ਗਈ !
          ਰਾਜੀਵ ਅਰਪਨ ਫਿਰੋਜਪੁਰ ਸ਼ਹਿਰ ਇੰਡੀਆ

No comments:

Post a Comment