Sunday, 1 April 2012

JIKR NAA HOEEA

          ਜਿਕਰ ਨਾ ਹੋਇਆ
ਉਹਨਾ ਦੀ ਹਸੀਨ ਮਹਿਫਲ ਚਲਦੀ ਰਹੀ ,
ਮੇਰੇ ਰੁਸਕੇ ਆਣ ਦਾ ,ਜਿਕਰ ਨਾ ਹੋਇਆ !
ਹਾਏ ਉਹਨਾ ਦੇ ਹਸਿਆ ਨੂੰ , ਹਸੀਨ ਜਿੰਦਗੀ ਨੂੰ ,
ਮੇਰੀ ਆਹਾ ਭਰੀ ਜਿੰਦਗੀ ਦਾ ਫਿਕਰ ਨਾ ਹੋਇਆ !
       ***************
    ਵੇਲ ਲੈਨਾ
ਚੰਨ ਵੇ,ਮੈ ਤੇਰੇ ਨਾਲ ,ਖ੍ਵਾਬਾ 'ਚ ਖੇਲ ਲੇਣਾ ,
ਸਜ਼ਾ ਉਸਦੀ ,ਹਕੀਕਤ ਲਈ, ਮੈ ਝੇਲ ਲੇਣਾ !
ਤੇਰਾ ਦਿਲ ,ਮੇਰੇ ਪਿਆਰ ਨੂੰ ,ਪ੍ਰਵਾਨ ਨਹੀ ਕਰਦਾ ,
ਮੈ ਫੇਰ ਵੀ ,ਬਿਨ ਚਕਲਿਓ, ਰੋਟੀ ਵੇਲ ਲੇਣਾ !
       *************
      ਜਿੰਦਗੀ
ਜਿੰਦਗੀ ਏ ਪਿਆਰ ਦਾ ਪਰਛਾਵਾ ,
ਪਿਆਰ,ਨਸ਼ਾ ਹੈ ਮਰ ਜਾਨ ਦਾ !
ਸਚ ਵੇ ਸੱਜਣਾ !ਮੈਨੂੰ ਗਮ ਨਹੀ ,
ਜਿੰਦਗੀ ਦੀ ਬਾਜੀ ਹਰ ਜਾਨ ਦਾ !
   
             ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

No comments:

Post a Comment