ਜਿੰਦਗੀ ਚਲਦੀ ਰਹੀ
ਮੇਰੀ ਜਿੰਦਗੀ ਕੁਝ ਇਸ ਤਰਾ ਚਲਦੀ ਰਹੀ ,
ਜਿਵੇ ਕਿਸੇ ਫੁੱਲ ਦੀ ਬੰਦ ਡੋਡੀ ਫਲਦੀ ਰਹੀ !
ਰੋਜ ਆਸਾ ਦੇ ਮਲਵੇ ਹੇਠ ,ਮੈ ਦਬਦਾ ਰਿਆ ,
ਦਬਿਆ ਸਾਹਾ ਵਿਚ ਵੀ ,ਆਸ ਕੱਲ ਦੀ ਰਹੀ !
ਤੂੰ ਹੁਣੇ ਮਿਲਨੇ ,ਹੁਣੇ ਮਿਲਨੇ ਬੱਸ ਹੁਣੇ ਮਿਲਨੇ ,
ਜਿੰਦਗੀ ਭਰ ਮਿਲਣ ਵਿਚ ,ਵਿਥ ਇਕ ਪੱਲ ਦੀ ਰਹੀ !
ਦਿਲ ਨੂੰ ਤੇਰੇ ਖਿਲਾਫ਼ ਮੈ ਸੋ -ਸੋ ਗੱਲਾ ਕੀਤੀਆ ,
ਪਰ ਮੇਰੇ ਦਿਲ ਦੀ .ਗੱਲ ਤੇਰੇ ਵੱਲ ਦੀ ਰਹੀ !
ਤੇਨੂੰ ਪਾਣ ਦੀ ਰੀਝ ,ਦਿਨ ਭਰ ਦਿਨ ਜਵਾਨ ਹੋਈ ,
ਮੇਰੀ ਜੋਬਨ ਰੁੱਤ ,ਪਰ ਅੜੀਏ ਢਲਦੀ ਰਹੀ !
ਤੂੰ ਕਦੇ ਵੀ ,ਮੈਨੂੰ ਪਿਆਰ ਨਾਲ ਬੁਲਾਇਆ ਨਾ ,
ਫੇਰ ਵੀ ਤੇਰੇ ਤੋ ਆਸ ,ਪਿਆਰੀ ਗੱਲ ਦੀ ਰਹੀ !
ਸਭ ਕੁਝ ਪਾਕੇ ਕੁਝ ਵੀ ਮੈ ਹੰਡਾਇਆ ਨਾ ,
ਜਿੰਦਗੀ ਵਿਚ ਸਦਾ ,ਕਮੀ ਤੇਰੀ ਖਲਦੀ ਰਹੀ !
ਮੈ ਜਿਉ -ਜਿਉ ਯਾਦ ਚੋ ਨਿਕਲਣਾ ਚਾਹਿਆ ,
ਤਿਉ -ਤਿਉ ਤੇਰੀ ਯਾਦ ਮੈਨੂੰ ਵਲਦੀ ਰਹੀ !
ਅਰਪਨ ਏਡੀ ਓਕੜ ਕੋਈ ਹੋਰ ਨਾ ਸੀ ,
ਓਕੜ ਆਈ ਤੇ ਆ ਕੇ ਟਲਦੀ ਰਹੀ !
ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ
No comments:
Post a Comment