Wednesday, 25 April 2012

TAKDIR DA SAEEA

       ਤਕਦੀਰ ਦਾ ਸਾਈਆ
ਮੇਰੀ ਤਕਦੀਰ ਦਾ ਸਾਈਆ ਮੇਰੇ ਤੋ ਦੂਰ ਜਾ ਰਿਆ ਏ ,
ਬੇ-ਵਫ਼ਾ ਨਹੀ ਉਹ ,ਹੋਕੇ ਮਜਬੂਰ    ਜਾ ਰਿਆ ਏ !
ਨਾ ਚਾਹਦਾ ਹੋਇਆ ਉਹ ,ਕਿਸੇ ਲਈ ਚਾਹਤ ਵਿਖਾ ਰਿਆ ਏ ,
ਵਫ਼ਾਦਾਰ ਯਾਰ ਦੇ ਸਦਕੇ ਅਜਬ ਵਫ਼ਾ ਨਿਭਾ ਰਿਆ ਏ !
ਹਾਲ ਮੇਰੇ ਤੇ ਦਿਲ ਦਾ ਮਹਿਰਮ ਅੱਜ ਮਰਹਮ ਲਗਾ ਗਿਆ ਏ ,
ਗਲ ਮੇਰੇ ਲਗ ਕੇ ਨੇਣ ਕਜਰਾਰਿਆ ਚੋ ਦੋ ਹੰਝੂ ਬਹਾ ਗਿਆ ਏ !
ਜੇੜਿਆ ਉਸ ਦੀਆ ਸਧਰਾ ਹਿਜਰਾ ਦੇ ਪਾਲੇ ਠਰ ਗਇਆ ਸੀ ,
ਉਹਨਾ ਨੂੰ ਅੱਜ ਗਲਵਕੜੀ ਪਾ ਕੇ ,ਫੇਰ ਮਹਿਕਾ ਗਿਆ ਏ !
      ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

No comments:

Post a Comment