Saturday, 31 March 2012

KRM KRN TO PHILA

ਕਰਮ ਕਰਨ ਤੋ ਪਹਿਲਾ ਫ਼ਲ ਦੀ ਈਛਾ ਕਰਦੇ ਰਹੇ ,
ਸਚ ਅਸੀਂ ਤਾ ਜਿੰਦਗੀ ਵਿਚ ਆਹਾ ਹੀ ਭਰਦੇ ਰਹੇ !
ਤੇਰੇ ਤੋ ਸਖਣਾ ਕੋਈ  ਕਰਮ ਤੇ ਨਾ ਹੀ ਮੇਰੀ ਸੋਚ ਸੀ ,
ਤੂੰ ਆਵੇ ,ਫੇਰ ਕਰਾਂਗੇ ,ਬੱਸ ਤੇਰੀ ਉਡੀਕ ਕਰਦੇ ਰਹੇ !
ਦਿਲ ਮੇਰਾ ਤੋੜਕੇ ,ਮੈਨੂੰ ਬਾਵਲਾ ਬਣਾ   ਦਿੱਤਾ ,
ਤਾ ਹੀ ਜਿੰਦਗੀ ਦੀ ਹਰ ਬਾਜੀ ,ਹੱਸ -ਹੱਸ ਕੇ ਹਰਦੇ ਰਹੇ !
ਤੂੰ ਤੇ ਤੇਰੀ ਯਾਦ ਸੀ ,ਮੇਰੇ ਦਿਲ ਦੀ ਧੜਕਨ ,
ਤੂੰ ਨਾ ਆਈ ਯਾਦ ਨਾ ਆਈ ,ਹਰ ਧੜਕਨ ਤੇ ਮਰਦੇ ਰਹੇ !
ਤੇਰੇ ਸਿਤਮ ਦਾ ,ਦਿਲ ਤੇ ਐਵੇ ਦਾ ਜਖਮ ਹੋ ਗਿਆ ,
ਕਿ ਹਰ ਫਿਜਾ ਤੋ ਹਰ ਘਟਾ ਤੋ ਹਰ ਬਸ਼ਰ ਤੋ ਡਰਦੇ ਰਹੇ !
ਮੇਰੀ ਤਬਾਹੀ ਹੈ ,ਮੇਰੇ ਦਿਲ ਦੇ ਜਖਮਾ ਦਾ ਸਿੱਟਾ ,
ਜਿਹੜੇ ਤੇਰੇ ਪਿਆਰ ਵਿਚ ਚੁਪ -ਚਾਪ ਸੀ ਜਰਦੇ ਰਹੇ !
      ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

1 comment:

  1. PLEASE GIVE ME NAME TO MY POEMS OF PUNJABI 'PRIT BNJARA' AS GIVE HINDI POEMS A NAME MOSAM . ALSO NO NEED OF FACE BOOK FROM FIRST DAY IT NOT CO-OPERATE ME EVEN OBSLECLE ON MY WAY THANKS YOU GOOGLE RAJIV ARPAN

    ReplyDelete