ਸ਼ਾਈਰੀ
ਆਤਮਾ ਹੈ ਪਰਮਾਤਮਾ ਤੇ ਆਤਮਾ ਦੀ ਆਵਾਜ ਹੈ ਸ਼ਾਈਰੀ ,
ਮਨੁਖਤਾ ਹੈ ਮਨੁਖ ਦਾ ਗਹਿਣਾ ,ਤੇ ਮਨੁਖਤਾ ਦੀ ਪਰਵਾਜ ਹੈ ਸ਼ਾਈਰੀ !
ਮਮਤਾ ,ਗਿਲਾ ,ਸ਼ਿਕਵਾ ,ਇਥੇ ਕੁਝ ਨਹੀ ਬੋਲੀ ਤੋ ਬਿਨਾ ,
ਆਨ ਹੈ !ਸ਼ਾਨ ਹੈ ,ਤੇ ਦੋਸਤੋ ਬੋਲੀ ਦਾ ਤਾਜ ਹੈ ਸ਼ਾਈਰੀ !
ਜੋ ਤਲਵਾਰ ਨਾ ਕਰ ਸਕੀ ,ਉਹ ਕਲਮ ਨੇ ਕਰ ਦਿੱਤਾ ,
ਜੁਲਮ ਮਿਟਾਣ ਦਾ ,ਪਿਆਰ ਬਰਸਾਨ ਦਾ ,ਅਨੋਖਾ ਅੰਦਾਜ ਹੈ ਸ਼ਾਈਰੀ !
ਕਿਤੇ ਚੰਡੀ ,ਕਿਤੇ ਵਾਰਸ਼ ਕਿਤੇ ਸਿਸਕੀਆ ਕਿਤੇ ਕਹਿਕੇ ,
ਕਿਤੇ ਸ਼ਿਕਵਾ ਕਿਤੇ ਸਦਮਾ ਕਿਤੇ ਨਖਰਾ ਤੇ ਕਿਤੇ ਨਾਜ ਹੈ ਸ਼ਾਈਰੀ !
ਇਹ ਗ੍ਰੰਥਾ ਦੀ ਜਜਨੀ ਹੈ ,ਸਚ੍ਚ ਸਭਿਅਤਾ ਦੀ ਜਜਨੀ ਹੈ ,
ਧਰਮ ਦਾ ,ਕਰਮ ਦਾ ਤੇ ਸਭਿਅਤਾ ਦਾ ,ਆਗਾਜ ਹੈ ਸ਼ਾਈਰੀ !
ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ
No comments:
Post a Comment