Tuesday, 20 March 2012

wapis bula le

    ਵਾਪਿਸ ਬੁਲਾ ਲੈ
ਇਹ ਜਹਾਨ ਨਈ ਮੇਰੇ ਦਿਲ ਵਾਲਾ ,
ਮੇਰੇ ਮਲਿਕ ਮੇਨੂੰ ਵਾਪਿਸ ਬੁਲਾ ਲੈ !
ਦੁਨਿਆ ਦੀ ਝੂਠੀ ਰੋਸ਼ਨੀ 'ਚ ਰੱਬਾ ,
ਹੁੰਦਾ ਨਹੀ ਮੇਰੇ ਦਿਲ ਵਿਚ ਉਜਾਲਾ !
ਤੂਫਾਨਾ ਦੇ ਨਾਲ ਖੈਬੜਦੇ ਦੀਪ ਨੂੰ ,
ਸੀਤ ਜਿਹਾ ਹੋੰਕਾ ਭਰ ਕੇ ਭੁਝਾ ਲਾ !
****ਇਹ ਜਹਾਨ ਨਹੀ ਮੇਰੇ ਦਿਲ ਵਾਲਾ
ਨਾਜੁਕ ਜਜਬਾਤਾ ਦਾ ਹਰ ਪਲ ਕਤਲ ਹੋਵੇ ,
ਇਥੇ ਇਨਸਾਨ ਹੈਵਾਨ 'ਚ ਬਦਲ ਹੋਵੇ !
ਜਵਾਨੀ ਇਥੇ ਮਰਦੀ ਕਾਰਖਾਨਿਆ ਦੇ ਵਿਚ ,
ਮਾਸੂਮ ਕਵਾਰੀ  ਮਰਦੀ ਜਾਂਦੀ ਗ਼ਜ਼ਲ ਹੋਵੇ ,
ਇਥੇ ਕੀ ਜੀਨੇ , ਮੋਤੇ ਕਹਿਰ ਕਮਾ ਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿਥੇ ਕਾਨੂੰਨ ਦੀ ਗਿਰਫ਼ਤ 'ਚ ਹੋਵੇ ਆਜਾਦੀ ,
ਮਜਹਬਾ ਦਿਆ ਨਿਆ ਹੋਣ ਬੇਮੁਨਾਦੀ !
ਖੂਨ ਚੂਸਣ ਰਲ ਮਿਲ ਹਾਕਮ ਸਾਰੇ ,
ਇਕ ਘਰ ਉਜਾਲਾ ,ਲੱਖ ਘਰ ਬਰਬਾਦੀ ,
ਬੇਦਰਦੀ ਜਿਥੇ ਐਨੀ ਵਧ   ਜਾਏ ,
ਕੋਮਲ ਕਲਿਆ ਦੀਆ ਟੁਟਣ ਢਾਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿੰਦਗੀ ਤੇ ਮੋਤ ਦੀ ਸਹਿਕ ਹੋਵੇ ,
ਜਿਥੇ ਫੁੱਲਾ ਦੀ ਮਹਿਕ ਨਾ ਮਹਿਕ ਹੋਵੇ !
ਮਾਸੂਮ ਕਬੂਤਰ ਦੀ ਸ਼ਿਕਾਰਿਆ ਡਰੋ ,
ਹਾਏ ਮੁੱਦਤ ਤੋ ਗਵਾਚੀ ਚਹਿਕ ਹੋਵੇ !
ਬੁਲਬੁਲ ,ਮੈਨਾ ਹੋਣ ਬੰਦ ਪਿੰਜਰੇ 'ਚ ,
ਮਾਸੂਮ ਤੋ ਡਾਲੀਆ ਤੇ ਨਾ ਟਹਿਕ ਹੋਵੇ !
ਵਾਦੇ ਜਿਥੇ ਨਾ ਹੋਣ ਕਦੇ  ਪੂਰੇ ,
ਨੇਤਾ ਦੀ ਬਹਕਾਨ ਲਈ ਝੂਠੀ ਬਹਿਕ ਹੋਵੇ !
ਲੈ ਦੇ ਕੇ ਇਕ ਦਿਲ ਤਾ ਹੈ ਅਰਪਨ ,
ਹਾਏ ਇਸ ਦਾ ਕਿਹਾ ਮੈ ਕਿਵੇ ਤਾਲਾ !
******ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

No comments:

Post a Comment