Friday, 23 March 2012

ZOR KAHDA

        ਜੋਰ ਕਾਹਦਾ
ਤੇਰੇ ਤੇ ਸੱਜਣਾ ਜੋਰ ਵੀ ਕਾਹਦਾ ,
ਤੂੰ ਆਵੇ ਯਾ ਤੂੰ  ਨਾ ਆਵੇ     !
ਮੇਰੇ ਦਿਲ ਦੀ ਜੰਨਤ    ਨੂੰ     ,
ਮਹਿਕਾਵੇ  ਯਾ ਨਾ  ਮਹਿਕਾਵੇ  !
***********ਤੇਰੇ ਤੇ ਸੱਜਣਾ ਜੋਰ ਵੀ ਕਾਹਦਾ
ਬਹਿ ਕੇ ਮੈ ਸੂਤ ਦੀਆ ਤੰਦਾ ਉੱਤੇ ,
ਖਵਾਬਾ ਦਾ ਚਮਨ ਸਜਾ ਰਿਹਾ ਹਾ !
ਵੇਖ ਕਿਵੇ ਦਾ ਦੀਵਾਨਾ ਹੋਈਆ   ,
ਸੁਪਨਿਆ ਨਾਲ ਨਿਭਾ ਰਿਹਾ ਹਾ !
ਤੂੰ ਪਿਆਰ ਦੇ ਚਮਨ ਵਿਚ ਆ ਕੇ ,
ਪ੍ਰੀਤ ਦਾ ਝੁੱਲਾ ਝੁਲਾਵੇ ਨਾ ਝੁਲਾਵੇ !
***********ਤੇਰੇ ਤੇ ਅੜਿਆ ਜੋਰ ਵੀ ਕਾਹਦਾ
ਲੋਕ ਇਕਠਿਆ ਰਹਿ ਕੇ ਨਿਭਾਂਦੇ ,
ਅਸਾਂ ਇਕਲਿਆ ਰਹਿ ਕੇ ਨਿਭਾਈ !
ਨਾਲ ਤੂੰ ਨਾ ਸਹਿ,ਦਿਲ ਵਿਚ ਤਾ ਤੂੰ ਹੈ ,
ਇਹ ਹੈ ਖੁਦਾ ਦੀ ਅਜਬ ਖੁਦਾਈ !
ਮੈ ਆਪੇ ਰੁਸਨਾ ,ਆਪੇ ਮੰਨਦਾ ,
ਤੇਰਾ ਕੀ ਤੂੰ ਮਨਾਵੇ ਨਾ ਮਨਾਵੇ  !
*********ਤੇਰੇ ਤੇ ਅੜਿਆ ਜੋਰ ਵੀ ਕਾਹਦਾ
     ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

No comments:

Post a Comment