ਆਪਣਾ ਸਹਾਰਾ
ਕਿਸੇ ਦਾ ਸਹਾਰਾ ਕੀ ਮਿਲਣਾ ਸੀ ਮੈਨੂੰ ,
ਖੁਦ ਦਾ ਵੀ ਮੈਨੂੰ ਸਹਾਰਾ ਨਾ ਮਿਲਿਆ !
ਜੋ ਤਕੜਾ ਕਦੇ ਪਿਆਰ ਅੱਖਾ 'ਚ ਭਰ ਕੇ ,
ਉਹ ਕਜਰਾਰੇ ਨੇਣਾ ਦਾ ਪਿਆਰਾ ਨਾ ਮਿਲਿਆ !
ਉਹ ਮੁੰਹ ਤੇ ਤਾ ਮੇਰੀ ਜਰਾ ਲਾਜ ਰੱਖਦਾ ,
ਮਿਲੀ ਸਾਫ਼ ਨਾਹ, ਕੋਈ ਲਾਰਾ ਨਾ ਮਿਲਿਆ !
ਕਿ ਮੈ ਸੋਚ -ਸਾਗਰ ਦੇ ਵਿਚ ਖੋ ਗਿਆ ਹਾ ,
ਉਹ ਮੈਨੂੰ ਕਦੇ ਬਣ ਕਿਨਾਰਾ ਨਾ ਮਿਲਿਆ !
ਕਿ 'ਅਰਪਨ ' ਦੇ ਦਿਲ ਟੁੰਬਦੇ ਸ਼ੇਅਰਾ ਨੂੰ ਸੁਣਕੇ ,
ਨਾ ਮਹਿਫਲ ਹੀ ਝੂਮੀ ,ਹੁੰਗਾਰਾ ਨਾ ਮਿਲਿਆ !
ਰਾਜੀਵ ਅਰਪਨ
**********************
ਪੁਛ੍ਚ੍ਹ ਜਾਵੇ
ਇਕ ਦਿਨ ਮੈਨੂ ਮੇਰੀ ਸਜਨੀ ਆਕੇ ਇਹ ਪੁਛ੍ਚ੍ਹ ਜਾਵੇ ,
ਇਹ ਹਨ ਤੇਰੇ ਗੀਤ ਤਾ ਅਪਣੀ ਸੱਚੀ ਪ੍ਰੀਤ ਦੇ ਦਰਪਨ !
ਆਲਮ ਤੋ ਬੇਗਾਨਾ ਹੋ ਕੇ ,ਹੋ ਮੇਰਾ ਦੀਵਾਨਾ ,
ਐਨੇ ਦਰਦ 'ਚ ਕਿੱਥੇ ਬਹਿਕੇ ਲਿੱਖੇ ਨੇ ਤੂੰ ਅਰਪਨ !
ਰਾਜੀਵ ਅਰਪਨ ਨੇੜੇ ਤੂੜੀ ਬਾਜਾਰ ਕੁਚਾ ਲਾਕ੍ਸ੍ਮਨ ਦਾਸ
ਜੋਤਸ਼ੀ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ
No comments:
Post a Comment