ਮੇਰੀ ਜਿੰਦਗੀ ਮੇਰੀ ਹੁੰਦੀ
ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ,
ਮੈ ਹੱਸਕੇ ਨਾਮ ਤੇਰੇ ਲਵਾ ਦਿੰਦਾ !
ਗਮ ਖਾਂਦਾ ਤੇ ਮੈ ਹੰਝੂ ਪੀਂਦਾ ,
ਤੇਰੇ ਵਿਛੋੜੇ 'ਚ ਮੈ ਕਦੇ ਨਾ ਜਿੰਦਾ !
ਹਾਏ ਮੇਰੀ ਜਿੰਦਗੀ ਸਿਰਫ ਮੇਰੀ ਨਹੀ ,
ਰੋਮ -ਰੋਮ ਵਸੀਆ ਸਧਰਾ ਮੇਰੀ ਮਾ ਦੀਆ !
ਮੈਨੂੰ ਜਿੰਦਗੀ ਤੋ ਹਾਰਿਆ ਵੇਖ ਕੇ ,
ਗਸ਼ਿਆ ਆਉਦਿਆ ਨੇ ਮੇਰੇ ਨਾਮ ਦੀਆ !
ਐਸੇ ਝੋਰੇ 'ਚ ਸਦਾ ਝੁਰਦੀ ਰਹਿੰਦੀ ,
ਪੁੱਤ ਨੇ ਵੇਖਿਆ ਨਾ ਖੁਸ਼ਿਆ ਜਹਾਨ ਦੀਆ !
ਗਮ ਛੱਡ ਦੇ ਮੇਰੀ ਜਾਨ ਲੈ ਲਾ ,
ਪੁਚਕਾਰ ਕੇ ਸੋਂਹਾ ਚਕਾਂਦੀ ਭਗਵਾਨ ਦੀਆ !
*********ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ...
ਪਿਤਾ ਦਾ ਲੱਕ ਟੁਟਿਆ ਮੋਢੇ ਝੁਕ ਗਏ ,
ਜਿਹਨਾ ਤੇ ਮੈਨੂੰ ਘੋੜਾ ਬਣ -ਬਣ ਖਿਡਾਇਆ !
ਮਿਹਨਤ ਕਰ ਮਜਦੂਰੀ ਕਰ ਧੁਪਾ ਚ ਸੜ੍ਹ,
ਹਸਦੇ -ਹਸਦੇ ਉਸਨੇ ਕੇਹੜਾ ਚਾਅ ਨਾ ਲਾਇਆ !
ਉਸਦਾ ਚਿਹਰਾ ਸਚ ਝੂਰਦਾ ਹੀ ਜਾਂਦੇ ,
ਆਪਣੇ ਪੁੱਤ ਦਾ ਚੇਹਰਾ ਪਰੇਸ਼ਾਨ ਵੇਖਕੇ !
ਕਿਸੇ ਨਾਲ ਸਚ ਉਹ ਗੱਲ ਨਹੀ ਕਰਦੇ ,
ਪੁੱਤ ਦੀ ਹਉਕਿਆ ਭਰੀ ਜਬਾਨ ਵੇਖਕੇ !
*********ਕਾਸ਼ ਮੇਰੀ ਜਿੰਦਗੀ ਮੇਰੀ ਹੁੰਦੀ ...
ਭੇਣਾ ਵੀ ਗਰੂਰ ਵਿਚ ਸਿਰ ਨਾ ਚੁੱਕਣ ,
ਭਰਾ ਦੇ ਮਿਟਦੇ ਜਾਂਦੇ ਅਰਮਾਨ ਵੇਖਕੇ !
ਮੇਰੇ ਸਜਣ ਮਿਤ੍ਰਰ ਵੀ ਸਹਿਮ ਜਾਂਦੇ ਨੇ ,
ਅਰਪਨ ਢਲਦਾ ਜਾਂਦਾ ਜਵਾਨ ਵੇਖਕੇ !
ਮੇਰੀ ਸਜਨੀ ਏਸੇ ਲਈ ਕੁਝ ਦੇ ਨਾ ਸਕਿਆ ,
ਮੋਤ ਦੇ ਬਦਲੇ ਮੈ ਜੀਣਾ ਸਿਖਿਆ !
ਰੋਨਾ ਛੱਡ ਕੇ ਮੈ ਹਸਨਾ ਸਿਖਿਆ ,
ਜਹਿਰ ਜਿੰਦਗੀ ਦਾ ਪੀਣਾ ਸਿਖਿਆ !
*********ਕਾਸ਼ ਮੇਰੀ ਜਿੰਦਗੀ ਸਿਰਫ ਮੇਰੀ ਹੁੰਦੀ ..
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ
No comments:
Post a Comment