ਬਦਕਿਸਮਤ ਮਾਲਣ
ਮੈ ਬਦਕਿਸਮਤ ਮਾਲਣ ਅੜਿਆ ,
ਆਪਣੀ ਕਵਾਰੀ ਚਾਹਤ ਦੇ ਵਿਚ !
ਸਧਰਾ ਦੇ ਹਾਰ ਗੁੰਦਦੀ ਪਈ ਹਾ ,
ਘੁਮੰਡ 'ਚ ਤੂੰ ਨੀਵਾ ਨਾ ਹੋਇਆ ,
ਮੈ ਐਵੇ ਕੰਡਿਆ ਚੋ ਫੁੱਲ ਚੁਣਦੀ ਪਈ ਹਾ !
**********ਮੈ ਬਦਕਿਸਮਤ ਮਾਲਣ ਅੜਿਆ ..
ਤੇਰੇ ਲਈ ਇਹ ਸਭ ਹਾਸੇ ਭਾਣੇ ,
ਪਰ ਮੇਰਾ ਇਹ ਦਿਲ ਹੀ ਜਾਣੇ !
ਰਾਤ ਨੂੰ ਇਹ ਤੇਰੇ ਤਸਵਰ ਵਿਚ੍ਚ ,
ਪਿਆਰ ਤੇਰੇ ਦੀ ਸੇਜੀ ਮਾਣੇ!
ਯਾਦ ਤੇਰੀ ਲਾ ,ਸੀਨੇ ਨਾਲ ਸੱਜਣਾ ,
ਨਿਤ ਨਵੇ ਖਾਬ ਬੁਣਦੀ ਪਈ ਹਾ !
*********ਮੈ ਬਦਕਿਸਮਤ ਮਾਲਣ ਅੜਿਆ ..
ਮੇਰੀ ਉਮੀਦ ਦੇ ਗੁਲਸ਼ਨ ਨਾ ਮਹਿਕੇ ,
ਖਾਬਾ ਦੇ ਪੰਛੀ ਕਦੇ ਨਾ ਚਹਿਕੇ !
ਤੇਰੇ ਨਾਲ ਮੈ ਰਲ ਮਿਲ ਸੱਜਣਾ ,
ਬੇਸ਼ਰਮੀ ਨਾਲ ਲਾਏ ਨਾ ਕਹਿਕੇ !
ਮੇਰੀ ਜੋਬਨ ਰੁੱਤ ਪਿਆਸੀ ਮਰ ਗਈ ,
ਏਸੇ ਗੱਲ ਤੇ ਝੁਰਦੀ ਪਈ ਹਾ !
*********ਮੈ ਬਦਕਿਸਮਤ ਮਾਲਣ ਅੜਿਆ ..
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ
No comments:
Post a Comment