Sunday, 5 February 2012

PIAR NA KRI NI

         ਪਿਆਰ ਨਾ ਕਰੀ ਨੀ
ਪਿਆਰ ਨਾ ਕਰੀ ,ਸਾਨੂੰ ਪਿਆਰ ਨਾ ਕਰੀ ਨੀ ,
ਬੂਹੇ ਦੀਆ ਛਿਥਾ ਚੋ ,ਦੀਦਾਰ ਨਾ ਕਰੀ ਨੀ !
ਅਸੀਂ ਪੰਛੀਆ ਨੇ ਮੁੱਡ ਨਹੀਓ ਆਉਣਾ ਨੀ ,
ਬਾਰੀ ਵਿਚ ਬੈਠ ਕੇ ਇੰਤਜਾਰ ਨਾ ਕਰੀ ਨੀ !
ਹੁਸਨ ਸਲਾਹਨਾ ,ਸਾਡਾ ਦਿਲ ਪਰਚਾਵਾ ਨੀ ,
ਸਾਡੇ ਝੂਠੇ ਲਾਰਿਆ ਤੇ ਇਤਬਾਰ ਨਾ ਕਰੀ ਨੀ !
ਅੱਜ ਜੇ ਮਿਲਨ ਸੋਹਨਾ ਕੱਲ ਨੂੰ ਵਿਛੋੜਾ ਏ ,
ਬੈਠ ਚਾਰ ਸਖੀਆ 'ਚ ਹੰਕਾਰ ਨਾ ਕਰੀ ਨੀ !
ਦਿਲ ਆਖਿਰ ਮੇਰਾ ਵੀ ਤਾ ਦਿਲ ਹੈ ,
ਸ਼ੀਸ਼ੇ ਸਾਮਨੇ ਬੈਠ ਕੇ ,ਸ਼ਿੰਗਾਰ ਨਾ ਕਰੀ ਨੀ
     ਰਾਜੀਵ ਅਰਪਨ ਤੂੜੀ ਬਾਜਾਰ ਫ਼ਿਰੋਜ਼ ਪੁਰ ਸ਼ਹਿਰ

No comments:

Post a Comment