ਉਮੰਗਾ
ਦਿਲ ਵਿਚ ਜੋ ਉਮੰਗਾ ਜਗਾਨੇ ਪੁਰੀਆ ਕਰੀਆ ਕਰ
ਅਪਨੀ ਝੋਲੀ ਸਦਾ ਖੁਸ਼ਿਆ ਨਾਲ ਭਰੀਆ ਕਰ
ਦਿਲ ਤੜਫਾ ਨਾ ,ਵਕਤ ਆਖੀਰ ਗੁਜਰ ਜਾਵੇ ਗਾ
ਆਹਾ ਨਾ ਭਰੀਆ ਕਰ ਐਵੇ ਨਾ ਠਰੀਆ ਕਰ
ਮੋਤ ਦੇ ਨਾਲ ਤਾ ਹੈ ਜਿੰਦਗੀ ਦਾ ਵਜੂਦ ਅਰਪਨ
ਐਵੇ ਨਾ ਡਰਿਆ ਕਰ ਜਿਉਦੇ ਜੀ ਨਾ ਮਰੀਆ ਕਰ
ਇਹ ਗਮ ਦਾ ਸਮੁੰਦਰ ਕਾਇਨਾਤ ਨੇ ਹੈ ਦਿਤਾ
ਹਸ - ਹਸ ਕੇ ਹਿਮਤ -ਹੋਸਲੇ ਨਾਲ ਤਰਿਆ ਕਰ
ਘਬਰਾਹਟ ਹੀ ਹੈ ਹਾਰ ਦੀ ਜਨਨੀ ਅਰਪਨ
ਘਬਰਾਇਆ ਨਾ ਕਰ ਜਿਤੀ ਬਾਜੀ ਨਾ ਹਰੀਆ ਕਰ
ਰਾਜੀਵ ਅਰਪਨ
ਹਰਸ਼ ਵਰਧਨ ਦੇ ਨਾ
ਰਾਜੀਵ ਅਰਪਨ
No comments:
Post a Comment