Tuesday, 11 October 2011

BHOLIE

            ਭੋਲੀਏ
ਚਲ ਮੇਰੀ ਜਿੰਦਗੀ ,ਜਿੰਦਗੀ ਦੇ ਮੰਦਰੀ ਚਲੀਏ
ਜਿਥੇ ਆਪਾ ਜੋਬਨ ਦੀ ਕੰਦੀਲ  ਜਗਾਈ ਨਹੀ
ਚਲ ਭੋਲੀਏ ਆਪਾ ਦਿਲ ਦੀ ਜੰਤ ਮਹਕ ਲਈਏ
ਜੇੜੀ ਆਪਾ ਰਹ ਸ਼ਰਮਾ ਦੀਆ ਗਲਿਆ ਚ ਮਹਕਾਈ ਨਹੀ
*************ਚਲ ਮੇਰੀ ਜਿੰਦਗੀ ................
ਤੜਫਦਾ ਹੈ ਇਕ ਮੁਦਤ ਤੋ ਮੇਰਾ ਬੇਚੈਨ ਮਨਵਾ ਭੋਲੀਏ
ਹੁਣ ਸਬਰ ਤੇ ਸੰਤੋਖ ਦਾ ਪਿਯਾਲਾ ਰਲ ਮਿਲ ਪੀਏ
ਆਪਾ ਇਕ ਦੂਜੇ ਦੇ ਹੋ ਜਾਈਏ ,ਪ੍ਰੀਤਾ  ਚ ਖੋ ਜਾਈਏ
ਪ੍ਰੇਮ ਦੀ ਬਸਤੀ ਵਿਚ ਸ਼ਾਨ ਤੇ ਸ਼ਾਂਤੀ ਨਾਲ ਜਈਏ
*************ਚਲ ਮੇਰੀ ਜਿੰਦਗੀ .................
ਰੀਝਾ ਜਿੰਨਾ ਤੇ ਸਮੀਆ ਤੇ ਦੁਖਾ ਦੀ ਪਰਤ ਜੰਮ ਗਈ
ਆਪਾ ਵਫਾਵਾ ਦਾ ਬਟਨਾ ਲਾ ,ਮਲ ਮਲ ਧੋਈਏ
ਰੀਤਾ ਦੀ ਦੁਨਿਆ ਛਡ ਪ੍ਰੀਤਾ ਦੀ ਦੁਨਿਆ ਚ ਚਲੀਏ
ਚਲ ਮੇਰੀ ਜਿੰਦਗੀ ,ਜਿੰਦਗੀ ਦੇ ਮੰਦਰੀ ਚਲੀਏ
************ਚਲ ਮੇਰੀ ਜਿੰਦਗੀ ....................
ਸੋਚ ਜੋ ਗਵਾਚੀ ਅਪਨੀ ਸੁਖ ਦੀ ਭਾਲ ਵਿਚ
ਉਹ ਸੁਖ ਆਪਾ ਨੂ ਮਿਲੇਗਾ ਸਚ ਵਿਸਾਲ ਵਿਚ
ਉਹ ਤ੍ਰਿਪਤੀ ਦਾ ਸਰੋਵਰ ਹੈ ਤੇ ਮਹਕਾ ਦੀ ਬਸਤੀ
ਕੀ ਕੁਛ੍ਹ ਨਹੀ ਹੁੰਦਾ ਇਸ਼ਕ ਦੇ ਕਮਾਲ ਵਿਚ
***********ਚਲ ਮੇਰੀ ਜਿੰਦਗੀ ......................
ਆਪਾ ਗੇਰਤ ਵਿਚ ਜਈਏ ਤੇ ਗੇਰਤ ਵਿਚ ਮਰੀਏ
ਆ ਆਪਾ ਕਸਮਾ ਖਾ ਲਈਏ ,ਕੁਝ ਏਦਾ ਦਾ ਕਰੀਏ
ਇਕ ਦੂਜੇ ਦੇ ਦਿਲ ਦਾ  ਆਪਾ ਬਨੀਏ ਹੋਂਸਲਾ
ਨਾ ਹੀਨਤਾ ਸਹੇੜੀਏ ਤੇ ਨਾ ਹੀ ਆਪਾ ਆਹਾ ਭਰੀਏ
**********ਚਲ ਮੇਰੀ ਜਿੰਦਗੀ .......................
ਵਿਸ਼ਵਾਸ਼ ਜੋ ਟੁਟਿਆ ਹੈ ਦਿਲਾ ਦਾ ਅਪਨਾ
ਉਸ ਨੂ ਬਣਾਈਏ ਤੇ ਜਿੰਦਗੀ ਦੀਆ ਸਿੜਿਆ ਚੜੀਏ
ਕਲਿਆ ਤੋ ਲੈ ਖੁਸ਼ਬੋਆ ਤੇ ਘਟਾਵਾ ਤੋ ਮਸਤੀਆ
ਉਮਰ ਭਰ ਰਹਨ ਲਈ ਇਕ ਗੁਲਸ਼ਨ ਬਣਾਈਏ
***********ਚਲ ਮੇਰੀ ਜਿੰਦਗੀ ..............
ਜੋ ਮਜਬੂਰੀ ਵਿਚ ਚਾਹਤਾ ਨੇ ਛੁਪਾ ਰਖੀਆ
ਉਹਨਾ ਨੂ ਦੇ ਕੇ ਪ੍ਰੀਤ ਦੀ ਰੋਸ਼ਨੀ ਜਿੰਦਗਾਨੀ ਰੋਸ਼ਨਾਈਏ
ਹੈ ਤੰਗ ਦਿਲ ਦੁਨਿਆ ਇਥੇ ਝੰਜਟ ਨੇ ਹਜਾਰਾ
ਆ ਭੋਲੀਏ ਤੇਨੁ ਪ੍ਰੀਤਾ ਦੇ ਮੰਦਰੀ ਪੁਕਾਰਾ
ਆ ਤੇਰੇ ਸਿਸ੍ਕਦੇ ਅਰਮਾਨਾ ਨੂ ਗੀਤ ਦੇ ਦਵਾ
ਹਿਕ ਵਿਚ ਲੈ ਤੇਨੁ ਭੋਲੀਏ ਪ੍ਰੀਤ ਨਾਲ ਦੁਲਾਰਾ
**********ਚਲ ਮੇਰੀ ਜਿੰਦਗੀ ................
                             ਰਾਜੀਵ ਅਰਪਨ

No comments:

Post a Comment