ਪ੍ਰੀਤ ਮੰਦਰ
ਪ੍ਰੀਤ ਅਪਣੀ ਕੰਡਿਆ ਤੇ ਚੱਲਕੇ
ਪ੍ਰੀਤਾ ਦੇ ਮੰਦਰੀ ਪਹੁੰਚ ਗਈ ਹੈ
ਪ੍ਰ੍ਬਤਾ ਦੇ ਸੋਹਣੇ ਦਿਲ ਵਿਚ
ਆਪਾ ਲਈ ਮਖਮਲੀ ਸੇਜ ਵਿਛੀ ਹੈ
ਪ੍ਰਦੇਸੀ ਬੱਦਲ ਬਾਦ ਮੁੱਦਤ ਮਿਲਿਆ
ਬਿਰਹਨ ਬੱਦਲੀ ਗੱਲ ਲਗ ਰੋ ਪਈ ਹੈ
ਮੋਰ ਪੇਲਾ ਪਾ- ਪਾ ਨਚ ਰਿਆ ਹੈ
ਮੋਰਨੀ ਉਸਦੇ ਚਾਰ-ਚੁਫੇਰੇ ਘੁਮ ਰਹੀ ਹੈ
ਧਰਤੀ ਤੇ ,ਰਹੇ ਸੋਹਨੀ ਹੋੰਦ ਉਸ ਦੀ
ਆਖੋ ਡਿਗਦੀ ਦਾਤ ਦੀ ਚੁੰਜ ਭਰੀ ਹੈ
ਪੰਛੀਆ ਨੇ ਨਚਦੀਆ ਤੇ ਚਹਕਦੀਆ
ਚੁੰਜਾ ਚ ਚੁੰਜਾ ਪਾ ਕੇ ਇਕ ਗੱਲ ਕਹੀ ਹੈ
ਫੁੱਲਾ ਨੇ ਹਵਾਵਾ ਨੂ ਖੁਸ਼ਬੋਆ ਦਿੱਤੀਆ
ਹਵਾ ਰਾਹੀ ਪਰਾਗ ਸਜਨੀ ਨੂ ਮਿਲੀ ਹੈ
ਚੱਲ ਆਪਾ ਵੀ ਇਸ ਖੇਲ ਵਿਚ ਖੋ ਜਾਈਏ
ਜਿਸ ਖੇਲ ਨਾਲ ਇਹ ਜੰਤ ਖਿਲੀ ਹੈ
ਰਾਜੀਵ ਅਰਪਨ
No comments:
Post a Comment