ਓ ਦਿਲਾ
ਬਾਜੀ ਖੇਡ ਕੇ ਹਾਰਨਾ ਵਖ ਗਲ ਏ
ਬਿਨਾ ਖੇਡਿਆ ਨਾ ਹਰ ਓ ਦਿਲਾ
ਕੱਲ ਦਾ ਫਿਕਰ ਨਾ ਕਰ ਓ ਦਿਲਾ
ਕੱਲ ਲਈ ਅੱਜ ਨਾ ਮਰ ਓ ਦਿਲਾ
ਤੇਰੀ ਮਸੁਮਿਤ ਜੇ ਨਾ ਪਾ ਸਕੀ ਜਿੰਦਗੀ
ਇਸ ਦਾ ਦੋਸ਼ ਖੁਦ ਤੇ ਨਾ ਧਰ ਓ ਦਿਲਾ
ਮੰਦੇ ਹਾਲ ਅਗੇ ,ਹਾਰ ਨਾ ਹਿਮਤ ਕਰ
ਠ੍ਨ੍ੜਿਆ ਆਹਾ ਐਵੇ ਨਾ ਭਰ ਓ ਦਿਲਾ
ਹਾਕਮ ਦੇ ਜੁਲਮ ਨੂ ਉਧੇੜ ਕੇ ਰਖ ਦੇ
ਈਨਾ ਨੂ ਚੁਪਚਾਪ ਨਾ ਜਰ ਓ ਦਿਲਾ
ਸਮਾ ਤਕਦੀਰ ਕੋਈ ਵੀ ਮੇਰੇ ਸਾਥ ਨਹੀ
ਤੂ ਤਾ ਮੇਰਾ ਸਾਥ ਦੇ ਨਾ ਡਰ ਓ ਦਿਲਾ
ਰਾਜੀਵ ਅਰਪਨ
****************
ਗਇਆ
ਕੁਛ੍ਹ ਕਹਾਨੀਆ ਜੇੜਿਆ ਸਾਥੋ ਦੱਸਿਆ ਨਾ ਗਇਆ
ਹਾਏ ਦਿਲ ਵਿਚ ਵੀ ਉਹ ਲੁਕਾ ਕੇ ਰਖਿਆ ਨਾ ਗਇਆ
ਰਾਜੀਵ ਅਰਪਨ
No comments:
Post a Comment