ਖੁਆਬ
ਦਿਲ ਨਾ ਆਖੇ ਲਗਦਾ ਮੈ ਏਨੁ ਸੋ ਸਮਜਾਵਾ
ਇਹ ਆਖੇ ਮੈ ਏਨੁ ਤੇਰੇ ਖੁਆਬ ਵਿਖਾਵਾ
ਖਾਬ ਵੇਖ ਇਹ ਲੋਕਾ ਨੂ ਕਹੇ ਮੇੰਨੁ ਦੇਵੋ ਦਿਲਾਸੇ
ਮੇਰੇ ਖੁਆਬ ਪੂਰੇ ਹੋ ਜਾਨ ਮੈੰਨੂ ਮਿਲ ਜਾਨ ਹਾਸੇ
ਬੇ-ਸਬਰਾ ਹੋ ਆਖੇ ਖੁਆਬ ਹੁਣੇ ਹੋਣ ਹਕਿਕੱਤ
ਮਹਬੂਬ ਮੇਰਾ ਮਿਲ ਜਾਵੇ ਖੁਸ਼ਿਆ ਹੋਣ ਚਾਰੋ ਪਾਸੇ
ਜੱਦ ਖੁਆਬ ਪੂਰੇ ਹੋਣ ਨਾ ਇਹ ਮੈੰਨੂ ਤੜਫਾਵੇ
ਆਪ ਵੀ ਡਾਡਾ ਕਲਪੇ ਤੇ ਨਾਲ ਮੈਨੂ ਕਲਪਾਵੇ
ਮੈੰਨੂ ਮੇਰੀਆ ਹੀਨਤਾ ਅਤੇ ਕਮਜੋਰੀਆ ਦਸੇ
ਆਪ ਹੀ ਡਾਡਾ ਰੋਵੇ ਤੇ ਨਾਲ ਮੈੰਨੂ ਵੀ ਰੁਵਾਵੇ
ਹਾਏ ਉਏ ਮੇਰੀਆ ਰੱਬਾ ਮੈ ਏਨੁ ਕੇਵੇ ਸਮਜਾਵਾ
ਯਾ ਅਰਪਨ ਮੈੰਨੂ ਮੇਰਾ ਮਹਬੂਬ ਮਿਲ ਜਾਵੇ
ਰਾਜੀਵ ਅਰਪਨ
No comments:
Post a Comment