Wednesday, 26 October 2011

CHMN

          ਚਮਨ
ਉਹ ਚਮਨ ਸੋਹਨਾ  ਨਾ ਮਿਲਿਆ
ਤੇਰੀ ਇਸ ਹਸੀਨ ਦੁਨਿਆ ਵਿਚ
ਜੇੜਾ ਅੱਖਾ ਦੀ ਜੋਤੀ ਦਿਲ ਚ ਪਾ
ਹਾਏ ਪ੍ਰੀਤਾ ਨਾਲ ਸਜਾਈਦਾ ਸੀ
ਤੂੰ ਸਾਡੇ ਵੇਹੜੇ ਰੋਸ਼ਨੀ ਨਾ ਕਿੱਤੀ
 ਉਹ ਅਰਮਾਨਾ ਚ ਉਡਦਾ ਆ ਜਾਵੇ
ਜਿਸ ਨੂ ਅਸੀਂ ਦਿਲ ਸਜਾਕੇ ਆਪਣਾ
ਸਾਰੀ ਰਾਤ ਦਿਲ ਚ ਬਿਠਾਈਦਾ ਸੀ
ਉਹ ਜੋਰ ਜਬਰ,ਛਲ-ਫਰੇਬ ਨਾਲ
ਬਾਜੀ ਹਰ-ਵਾਰ ਜਿੱਤ ਲੇਂਦੇ ਸੀ
ਅਸੀਂ ਪਿਆਰ -ਪ੍ਰੀਤ ,ਸਚਾਈ ਨਾਲ
ਦਾਅ ਹਰ ਵਾਰ ਹਰ ਜਾਇਦਾ ਸੀ
ਉਹਨਾ ਲਈ ਨਿਯਮਾ ਦੀ ਅਰਪਨ
ਕੋਈ ਐਹ੍ਮੀਅਤ  ਨਈ ਸੀ ਰੱਬਾ
ਈਹ ਤਾ ਮੇਰੇ ਸਿਰ ਤੇ ਏਵੇ ਖੜੇ ਸਨ
ਜੇਵੇ ਬਕਰੇ ਤੇ ਬਰਛਾ ਕਸਾਈਦਾ ਸੀ
                     ਰਾਜੀਵ ਅਰਪਨ

No comments:

Post a Comment