Sunday, 30 October 2011

NA KRO

         ਨਾ ਕਰੋ
ਬੇ-ਬਸ ਦੇ ਜਜਬਾਤਾ ਨੂੰ ਠੇਸ ਲਾਇਆ ਨਾ ਕਰੋ
ਕੋਲ ਆਓ ਤਾ ਫੇਰ ਸੰਗ ਕੇ  ਜਾਇਆ ਨਾ ਕਰੋ
ਜੋ ਦਿਲ ਵਿਚ ਖੁਸ਼ਿਆ ਦੇ ਦੀਪ ਜਗਦੇ ਨੇ ਤੁਹਾਨੂੰ ਵੇਖ ਕੇ
ਉਹਨਾ ਨੂੰ ਝਟਕਾ ਕੇ ਜੁਲਫਾ ਬੁਝਾਇਆ ਨਾ ਕਰੋ
ਜੇ ਪਿਆਰ ਨਿਭਾਨਾ ਨਹੀ ਆਉਦਾ ਸੋਹਣੇ ਸਜਨੋ
ਫੇਰ ਪਿਆਰ ਕਿਸੇ ਕੋਮਲ ਦਿਲ ਨਾਲ ਪਾਇਆ ਨਾ ਕਰੋ
ਜੇ ਕਿਸੇ ਗੁਲਸ਼ਨ ਦੀ ਦੇਖ -ਭਾਲ ਕਰ ਸਕਦੇ ਨਹੀ
ਤਾ ਧਕੇ ਨਾਲ ਉਸ ਦਿਲ ਵਿਚ ਵਸ ਜਾਇਆ ਨਾ ਕਰੋ
ਪਿਆਰ ਤਾ ਆਪਣੇ ਸਜਣ ਨੂੰ ਕਦੇ ਗਮ ਨਹੀ ਦਿੰਦਾ
ਅਰਪਨ ਪਿਆਰ ਨਾਲ ਕਹਿਰ ਕਮਾਇਆ ਨਾ ਕਰੋ
                            ਰਾਜੀਵ ਅਰਪਨ

No comments:

Post a Comment