ਆਪੇ
ਮੈ ਅਪਣਾ ਗਮ ਹੰਡਾਇਆ ਆਪੇ
ਦਿਲ ਆਪਣੇ ਨਾਲ ਵੰਡਾਇਆ ਆਪੇ
ਨਾ ਦੁਨਿਆ ਨੂੰ ,ਨਾ ਦੋਸ਼ ਹੈ ਉਸ ਨੂੰ
ਅਪਣਾ ਯਾਰ ਅਸਾ ਖੁੰਜਾਇਆ ਆਪੇ
ਯਾਦ ਕਰ -ਕਰ ਅਸਾ ਨੇ ਉਸ ਨੂੰ
ਅਪਣਾ ਦਿਲ ਹਾਏ ਦੁਖਾਇਆ ਆਪੇ
ਦੀਵਾਨੀ ਸੋਚ ਨੂੰ ਕਿੰਨੇ ਸੀ ਸਮਝਨਾ
ਆਪੇ ਰੋਇਆ ,ਮੁਸ੍ਕੁਰਾਇਆ ਆਪੇ
ਇਹ ਮੇਰਾ ਗਮ ਮੈਨੂ ਕਿਸੇ ਨਾ ਦਿੱਤਾ
ਉਂਗਲੀ ਸੰਗ ਅਸਾ ਲਾਇਆ ਆਪੇ
ਕੋਈ ਰੁਸਦਾ ਤਾ ਫਰਕ ਕੀ ਸੀ
ਖੁਦ ਨੂੰ ਖੁਦ ਸੰਗ ਰੁਸਾਇਆ ਆਪੇ
ਮੇਰੀ ਗਰਦਨ ਤੇ ਹਥ ਸੀ ਗਮ ਦਾ
ਜਿਸ ਨੂੰ ਕੁਛੜ ਮੈ ਬਿਠਾਇਆ ਆਪੇ
ਹਿੰਮਤ ਨਾਲ ਮੰਜਿਲ ਸੀ ਮਿਲਣੀ
ਮੈ ਅਪਣਾ ਦਿਲ ਢਾਇਆ ਆਪੇ
ਚਾਹਤਾ ਮੇਰਿਆ ਮੇਰੇ ਨਾਲ ਲੜਿਆ
ਮੈ ਖੁਦ ਸੰਗ ਵੇਰ ਵਧਾਇਆ ਆਪੇ
ਮੈਨੂੰ ਮੋਇਆ ਚਾਹਤਾ ਦਾ ਗਮ ਸੀ
ਦਿਲ ਤੇ ਕਹਰ ਕਮਾਇਆ ਆਪੇ
ਘਮੰਡ ਨੇ ਉਸ ਤਕ ਜਾਨ ਤੋ ਰੋਕਿਆ
ਮੈ ਅਪਣਾ ਸਰੀਰ ਡਸਾਈਆ ਆਪੇ
ਰਾਜੀਵ ਅਰਪਨ
No comments:
Post a Comment