ਇਕ ਕੁੜੀ
ਮੈ ਕਿ ਕਰਾ ਇਕ ਕੁੜੀ ਮੈਨੂ ਯਾਦ ਆਉਦੀ ਹੈ
ਮੇਰੀ ਸ਼ੋਚ ਉਸਦੀ ਯਾਦ ਵਿਚ ਗਵਾਚ ਜਾਂਦੀ ਹੈ
ਉਸ ਦਾ ਵਤੀਰਾ ਠੀਕ ਨਹੀ ਹੈ ਮੇਰੇ ਨਾਲ
ਫੇਰ ਕਿਉ ਉਹ ਮੇਰੇ ਦਿਲ ਨੂ ਭਾਂਦੀ ਹੈ
ਇਹ ਘਾਟੇ ਦਾ ਵਿਪਾਰ ਮੇਰੀ ਸਮਜੇ ਨਾ ਆਵੇ
ਦਿਲ ਉਸ ਨੂ ਪਿਯਾਰ ਕਰਦੇ ਜੋ ਉਸ ਨੂ ਤੜਫਾਂਦੀ ਹੈ
ਹਾਏ ਸਹਮ ਜਾਵੇ ਸਿਮਟ ਜਾਵੇ ਮੇਰੇ ਕੋਲ ਆ ਕੇ
ਦੁਰ ਜਾਕੇ ਝੂਮਦੀ ਹੈ ਨਾਲੇ ਮੁਸਕੁਰਾਂਦੀ ਹੈ
ਉਜ ਸਾਫ਼ ਆਖੇ ਉਸ ਦਾ ਲਗਾਉ ਨਹੀ ਮੇਰੇ ਨਾਲ
ਮੇਰਾ ਦਿਲ ਆਖੇ "ਹੈ " ਉਹ ਤਾ ਐਵੇ ਸ਼੍ਰਮਾਂਦੀ ਹੈ
ਆਪਣੀ ਤਾਲੀਮ ਤੇ ਸਭਿਅਤਾ ਦੀ ਅਹਮੀਅਤ ਦਸ ਕੇ
ਅਰਪਨ ਫਕੀਰ ਦੇ ਪਿਆਰ ਭਰੇ ਦਿਲ ਨੂ ਠੁਕਰਾਂਦੀ ਹੈ
ਰਾਜੀਵ ਅਰਪਨ
ਭੋਲਾ ਦੇ ਨਾ
ਰਾਜੀਵ ਅਰਪਨ
No comments:
Post a Comment