ਹੰਝੂ ਰੋਏ
ਦਿਲ ਮੇਰਾ ਅਜ ਬੇਠ ਕੇ ਕਲਿਆ ਸ਼ਬਦਾ ਦੇ ਹੰਝੂ ਰੋਏ
ਸਾਡੇ ਹਿਸੇ ਦ੍ਰ੍ਦੀਲੇ ਅਖਰ ਅਸੀਂ ਦਰਦਾ ਜੋਗੇ ਜੋ ਹੋਏ
ਚੰਦਰਾ ਗਮਾ ਨੂ ਸਜਨਾ ਵਾਂਗ ਜੀ ਆਇਆ ਨੂ ਆਖੇ
ਆਹਾ ਭਰ ਕੇ ਦਿਲ ਦੀ ਦ੍ਲੀਜੇ ਬੂਕ-ਬੂਕ ਹੰਝੂ ਚੋਏ
ਗਰਮ ਹੰਝੂ ਭਾਫਾ ਬਣ ਕੇ ਦਿਮਾਗੀ ਇਸ ਦੇ ਚੜ ਜਾਂਦੇ
ਦਿਲ ਦੇ ਕੋਮਲ ਚਾਵਾ ਨਾਲ ਲੋਰੀਆ ਦੇ ਕੇ ਰੋਜ ਇਹ ਸੋਏ
ਬਾਗ ਲਗਵਾ ਚਮਨ ਖਿਲਾਵਾ ਉਸਦੀਆ ਨਜਰ ਝਾਤੀ ਪਾਈ
ਇਸ ਦਿਲ ਦੀ ਗਮ ਦੀ ਮਿਟੀ, ਉਸ ਨੇ ਗਮ ਦੇ ਬੀ ਜੀ ਬੋਏ
ਕਿਸੇ ਨਾ ਵੇਖਿਆ ਕਿਸੇ ਨਾ ਭਾਲਿਆ ਕਿਸੇ ਨਾ ਰਾਹ ਦਿਖਾਈ
ਜਦ ਅਰਪਨ ਅਸੀਂ ਦਿਲ ਦੇ ਅੰਦਰ ਯਾਦਾ ਵਿਚ ਸਾ ਖੋਏ
ਰਾਜੀਵ ਅਰਪਨ
No comments:
Post a Comment