ਬਦਨਸੀਬ ਹੰਝੂ
ਬਦਨਸੀਬ ਹੰਝੂ ਜੇੜੇ ਅਖਾ ਚੋ ਬਹੀਏ ਨਾ
ਵਿਲਵਿਲਾਂਦੇ ਜਜਬਾਤ ਜੇੜੇ ਅਸਾ ਕਹਿਏ ਨਾ
ਬਿਰ੍ੜਾ,ਬੇਰੋਜਗਾਰੀ ,ਬੇ-ਬਸੀ,ਬਦਕਿਸ੍ਮਤੀ
ਦਸ ਕੇਹੜੇ ਗਮ ਅਸਾ ਨੇ ਤੇਰੇ ਲਈ ਸਹੀਏ ਨਾ
ਤੁਸਾ ਨੇ ਸਾੜੇ ਜੋਗਾ ਹੋਣਾ ਹੀ ਕੀ ਸੀ ਸਜਨਾ
ਅਫਸੋਸ ਅਸੀਂ ਆਪਣੇ ਜੋਗੇ ਵੀ ਰਹਿਏ ਨਾ
ਵਿਸ਼ਵਾਸ਼ ਤੁਸਾ ਤੋੜਿਆ ,ਤੁਹਾਡਾ ਸ਼ੁਕਰਿਆ
ਫੇਰ ਅਸੀਂ ਜਿੰਦਗੀ ਚ ਮਜਿਲ ਲਈ ਖਹਿਏ ਨਾ
ਸਬ ਤਨਾਵਾ ਛੜ ਫੇਰ ਵੀ ਚੇਨ ਮਿਲਿਆ ਨਹੀ
ਪਲ ਭਰ ਵੀ ਅਰਪਨ ਅਸੀਂ ਚੇਨ ਨਾਲ ਬਹੀਏ ਨਾ
ਰਾਜੀਵ ਅਰਪਨ
******************
ਪਿਆਰਾ ਜੀਆ
ਕੋਈ ਪਿਆਰਾ ਜੀਆ ਸਜਣ ਮਿਲੇ
ਜਿਸ ਨੂ ਜਿੰਦਗੀ ਦਾ ਹਾਲ ਸੁਨਾਵਾ
ਕਦੇ ਉਸ ਸੰਗ ਰੋਵਾ ਕਦੇ ਮੁਸਕੁਰਾਵਾ
ਕਦੇ ਉਸ ਦੀਆ ਸੁਨ ਸੀਨੇ ਨਾਲ ਲਗਾਵਾ
ਕਦੇ ਮੈ ਅਰਪਨ ਉਸ ਸੰਗ ਮਿਲ ਬੇਠਾ
ਕਦੇ ਉਸ ਨੂ ਮਿਲਣ ਲਈ ਭਰਾ ਆਹਾ
ਰਾਜੀਵ ਅਰਪਨ
No comments:
Post a Comment