ਉਹ
ਜਵਾਨੀ ਜੋ ਜਜਬਾਤਾ ਦਾ ਹੜ ਸੀ
ਮੇਰੇ ਸੱਚੇ ਤੇ ਸੁਚੇ ਜਜਬਾਤਾ ਨੂੰ
ਨਫਰਤ ਦਾ ਜਹਰ ਪਿਆ ਗਿਆ
ਇਸ ਤਰਾ ਮੇਰੇ ਚੜਦੇ ਜੋਬਨ ਨੂੰ ਹੀਨਤਾ ਵਿਚ ਰੁਲਾਇਆ ਗਿਆ
ਇਕ ਛੋਟੀ ਨਿਮਾਣੀ ਜਿੰਦ ਨੇ
ਜਦ ਦੁਨਿਆ ਦੇ ਸਮੁੰਦਰ ਵਿਚ
ਕਰ ਹੋਸਲਾ ਛਾਲ ਮਾਰੀ
ਉਸ ਨੂੰ ਹੁਕਮਰਾਨਾ ਡੋਬਿਆ ਹਾਏ ਨਾ ਬਚਾਇਆ ਗਿਆ
ਮੈ ਪ੍ਰੇਮ ਪ੍ਰੀਤ ਦਿਲ ਵਿਚ ਲੇਕੇ
ਜੱਦ ਸਰਮਾਏਦਾਰੀ ਦੀਆ ਗਲਿਆ
ਵਿਚ ਰੋਜੀ ਤੇ ਪਿਆਰ ਵਾਸਤੇ ਨਿਕਲਿਆ
ਮੇਰਿਆ ਕਦਰਾ ਤੇ ਕੀਮਤਾ ਡੇਗਿਆ ਹਰ ਤਰਾ ਨਿਵਾ ਵਿਖਾਇਆ ਗਿਆ
ਜੀਨ ਦੀਆ ਜਰੂਰਤਾ ਵਾਸਤੇ
ਮੈ ਦਿਲ ਦਿਮਾਗ ਤੇ ਹਥ ਲੇਕੇ
ਜੱਦ ਦਫਤਰਾ,ਕਾਰਖਾਨਿਆ
ਮਹਿਫਲਾ ਤੇ ਸੰਗਠਨਾ ਚ ਗਿਆ
ਮੈਨੂੰ ਕਿਸੇ ਸਹਾਰਾ -ਸੁਖ ਨਹੀ ਸਗੋ ਦੁਤਕਾਰਿਆ ਤੇ ਸਤਾਇਆ ਗਿਆ
ਨੀਤਿਆ ਤੇ ਨਿਆ ਜੋ ਮੈ
ਕਿਤਾਬਾ ਵਿਚ ਪੜੇ ਸਨ
ਦਿਮਾਗ ਤੇ ਛਾਏ ਸਨ ਜੋ ਮੇਰੇ
ਵਿਸ਼ਵਾਸ਼ ਸਨ ਤੇ ਮੇਰਾ ਵਜੂਦ ਵੀ
ਉਹਨਾ ਨੂੰ ਭ੍ਰਸ਼ਟ ਰਹਬਰਾ ਵਾਗ ਕ੍ਸਾਇਆ ਮੇਰਾ ਵਜੂਦ ਮਿਟਾਇਆ ਗਿਆ
ਰਾਜੀਵ ਅਰਪਨ
No comments:
Post a Comment