ਬਹਾਰ ਆਏ ਗੀ
ਜੇ ਅੱਜ ਗਮੀ ਹੈ ਤਾ ਕੱਲ ਖੁਸ਼ੀ ਵੀ ਆਵੇ ਗੀ
ਖੁਸ਼ਹਾਲੀ ਮੇਰੇ ਵੇਹੜੇ ਵਿਚ ਮੁਸਕੁਰਾਵੇ ਗੀ
ਜੇੜਿਆ ਗਲਿਆ ਮੇਨੂ ਖਾਨ ਨੂ ਆਉਦਿਆ ਨੇ
ਦੇਖਣਾ ਕੱਲ ਉਹਨਾ ਸੰਗ ਮੇਰੀ ਬਨ ਵੀ ਜਾਵੇ ਗੀ
ਭਵਿਖ ਦੀ ਸੋਚ ਨੇ ਮੇਰਾ ਜਿਨਾ ਦੁਬਰ ਕੀਤਾ ਹੈ
ਮੈ ਖੁਸ਼ਹਾਲ ਹੋਵਾਗਾ ਫੇਰ ਇਹ ਸ਼ੋਚ ਨਾਸਤਾਵੇ ਗੀ
ਦਿਲ ਨੂ ਦਿਲਾਸੇ ਦੇ ਰਿਆ ਡੁੱਬ ਨਾ ਹਿਮੰਤ ਕਰ
ਆਖਿਰ ਇਹ ਓਖੀ ਘੜੀ ਗੁਜਰ ਹੀ ਜਾਵੇ ਗੀ
ਪਤਝੜ ਦਾ ਮੋਸਮ ਆ ਗਿਆ ਜਿੰਦਗੀ ਦੇ ਵਿਚ
ਬਹਾਰ ਵੀ ਆਵੇ ਗੀ ਬੁਲਬੁਲ ਮੁਸਕੁਰਾਵੇ ਗੀ
ਧੁਪ ਤੇ ਛਾ ਦਾ ਖੇਡ ਹੈ ਸਦਿਆ ਤੋ ਚਲ ਰਿਆ
ਕਿਸਮਤ ਫੇਰ ਜਿੰਦਗੀ ਚ ਇਹ ਕਿਸਾ ਦੋਹ੍ਰਾਵੇ ਗੀ
ਜੋ ਬੰਜਰ ਤੇ ਤਪਦੀ ਦਿਲ ਦੀ ਜਮੀਨ ਹੈ
ਕੁਦਰਤ ਉਸ ਤੇ ਮੇਹਰ ਦੇ ਫੁੱਲ ਬਰ੍ਸਾਵੇ ਗੀ
ਆਸ ਜੋ ਸਾਲ ਤੋ ਦਿਲ ਵਿਚ ਹੈ ਪਲ ਰਹੀ
ਆਖਿਰ ਅਪਨੇ ਟੀਚੇ ਤੇ ਪੂਹਚਜਾਵੇ ਗੀ
ਹਸੋ ਨਾ ਭੋਲਿਓ ਮੇਰੇ ਮੰਦੜੇ ਹਾਲ ਤੇ ਅਰਪਨ
ਕਾਮਜਾਬੀ ਮੇਰੀ ਤੇ ਉਂਗਲ ਦੰਦਾ ਚ ਆਵੇ ਗੀ
ਸਮਾ ਬਦਲਦਾ ਹੈ ਇਹ ਸਮੇ ਦਾ ਦਸਤੁਰ ਹੈ
ਦਿਨਾ ਦੀ ਗੱਲ ਹੈ ਬਹਾਰ ਗੁਲਸ਼ਨ ਖਿਲਾਵੇ ਗੀ
ਰਾਜੀਵ ਅਰਪਨ
No comments:
Post a Comment