ਪਰਵਾਨੇ
ਦਿਲ ਦੀਆ ਗੱਲਾ ਦਿਲ ਹੀ ਜਾਣੇ ਯਾ ਜਾਨਣ ਪਰਵਾਨੇ
ਰੱਬਾ ਦਿਲ ਦੀਆ ਗੱਲਾ ਉਨਾ ਤੱਕ ਵੀ ਪਹੁਚਣ ਜਿਨਾ ਨਾਲ ਨੇ ਸਾਡੇ ਯਰਾਨੇ
ਰੋਸ਼ਨੀਆ ਦੇ ਦੇਸ਼ ਚੋ ਖੁਸ਼ੀਆ ਹੰਡਾ ਮੁੱਦਤ ਬਾਦ ਇਕ ਕੁੰਜ ਆਈਏ
ਮਿਲੀ ਨਹੀ ਜੇੜੀ ਕਿੱਤੇ ਉਸ ਪਿਆਰ ਦੀ ਖੁਸ਼ਬੋਈ ਲੇਨ ਆਪਣੇ ਸ਼ਹਿਰ ਪੁਰਾਣੇ
ਦਿਲ ਤੇ ਦੁਨਿਆ ਦੋ ਨੇ ਲੋਕੋ ਇਹ ਗੱਲ ਸਮਝੀ ਕਿਸੇ -ਕਿਸੇ ਦੇ ਆਵੇ
ਦਿਲ ਹਾਰ ਕੇ ਜਿਤੇ ਦੁਨਿਆ ਜਿਤ ਕੇ ਵੀ ਹਾਰੇ ਜਾਨਣ ਇਹ ਗੱਲ ਕੁਛ੍ਹ ਕੁ ਸਿਆਣੇ
ਪਿਆਰ ਪਹਚਾਨ ਹੈ ਇਹ ਕਬਜਾ ਨਹੀ ਹੈ ਮੇਰੇ ਦੋਸਤੋ
ਜਖਮਾ ਵਿਚ ਵਿੰਨੀ ਜਿੰਦ ਨੂ ਇਹ ਪਿਆਰ ਨਿਰੋਇਆ ਹੀ ਪਹਿਚਾਣੇ
ਅਰਪਨ ਨੇ ਕਿ ਲਿਖੀਆ, ਕਿ ਗਾਇਆ ਤੇ ਕਿ ਹੰਡਾਇਆ
ਇਸ ਨਿਰਮੋਹੀ ਦੁਨਿਆ ਵਿਚ ਕੋਈ ਨਾ ਪੜੇ ,ਕੋਈ ਨਾ ਸੁਨੇ ਤੇ ਕੋਈ ਨਾ ਜਾਣੇ
ਰਾਜੀਵ ਅਰਪਨ
No comments:
Post a Comment