ਜੀ ਕਰਦੇ
ਜੀ ਕਰਦੇ ਮੈ ਲਿਖਦਾ ਜਾਵਾ ਲਿਖਦਾ ਜਾਵਾ
ਗਮ ਦੇ ਸਾਜ ਤੇ ਫੇਰ ਉਸ ਨੂੰ ਮੈ ਗਾਵਾ
ਮੈ ਗਾਵਾ ਮਾਸੂਮਾ ਦੇ ਗੀਤ ਮਜਲੁਮਾ ਦੇ ਗੀਤ
ਗੱਲਾ ਹੁਸਨ ਦੀਆ ਤੇ ਨਾਲੇ ਲਿਖਾ ਪ੍ਰੀਤ
ਹੇਵਾਨੀਅਤ ਤੇ ਜੁਲਮ ਤੇ ਮੈ ਹਰ-ਦਮ ਥੁੱਕਾ
ਇਨਸਾਨੀਅਤ ਲਈ ਮੈ ਖੁਦ ਹਸ-ਹਸ ਮੁੱਕਾ
ਪ੍ਰੀਤਾ ਦੇ ਗੀਤ ਮੈ ਪ੍ਰੀਤ ਸੰਗ ਅਰਪਨ ਕੁੱਕਾ
ਜੁਲਮ ਸਿੱਤ੍ਮ ਮਿਟਾਣ ਲਈ ਕਲਮ ਮੈ ਚੁੱਕਾ
ਮਜਲੁਮਾ ਵਿਚ ਜਜ੍ਬਾ ਤੇ ਜੋਸ਼ ਮੈ ਫੁੱਕਾ
ਦਰਿੰਦਿਆ ਅਗੇ ਮੈ ਅਰਪਨ ਕਦੇ ਨਾ ਝੁੱਕਾ
ਰਾਜੀਵ ਅਰਪਨ
No comments:
Post a Comment