Saturday, 8 October 2011

AKHIA

         ਅਖੀਆ
ਅਖੀਆ ਉਸ ਦੀਆ ਬੁਲਾਂਦਿਆ ਗਇਆ
ਹਾਲ   ਦਿਲਾ ਦੇ  ਸੁਨਾਦਿਆ    ਗਇਆ
ਮੁਹਬਤ ,ਗਿਲਾ ਸ਼ਿਕਵਾ , ਪਿਆਰ ਪ੍ਰੀਤ
ਸਾਰੇ ਦਾ ਸਾਰਾ ਜਜ੍ਬਾ ਜਤਾਦਿਆ ਗਇਆ
***********ਅਖੀਆ ਉਸ ਦੀਆ .........
ਸਧਰਾ ਮੇਰੀਆ  ਜਗਾਂਦੀਆ  ਗਇਆ
ਮਿਲਨੇ ਦੀਆ ਤਾਘਾ ਵਧਾਂਦੀਆ ਗਇਆ
ਪ੍ਰੇਮ ਦੇ ਗੀਤ ਸੁਨਾਦਿਆ ਗਇਆ
ਹਾਏ ਸਾਨੂ ਤੜਫਾਂਦੀਆ ਗਇਆ
**********ਅਖੀਆ ਉਸ ਦੀਆ .........
ਦਿਲ ਵਿਚ ਖ਼ਾਬ ਸਜਾਂਦੀਆ ਗਇਆ
ਦਿਲ ਮੇਰਾ ਮਹਕਾਂਦੀਆ    ਗਇਆ
ਚਾਹਤਾ ਨੂ ਬਹਕਾਂਦੀਆ  ਗਇਆ
ਬਿਰਹੋ ਦੀ ਅਗਨ  ਲਗਾਂਦੀਆ ਗਇਆ
**********ਅਖੀਆ ਉਸ ਦੀਆ ...........
ਬੁਜਾਰਤਾ ਜਇਆ ਮੈਨੂ ਪਾਂਦੀਆ ਗਇਆ
ਸਿਸ੍ਕਦਿਆ ਗਇਆ ਮੁਸ੍ਕੁਰਾਂਦੀਆ ਗਇਆ
ਉਠਦਿਆ ਗਇਆ ਨੀਵੀ ਪਾਂਦੀਆ  ਗਇਆ
ਮਿਲਦਿਆ ਗਇਆ ਸ਼ਰਮਾਂਦੀਆ   ਗਇਆ
*********ਅਖੀਆ ਉਸ ਦੀਆ ...........
            ਸੁਨੀਤਾ ਦੇ ਨਾ
                             ਰਾਜੀਵ ਅਰਪਨ

No comments:

Post a Comment