ਮਾਲਿਕੋ
ਯਾਹ ਦੁਨਿਆ ਦੇ ਮਲਿਕਾ ,ਯਾਹ ਦੁਨਿਆ ਦੇ ਮਾਲਿਕੋ
ਕੁਛ੍ਹ ਰਹੀਮ ਕਰੋ .ਕੁਛ੍ਹ ਰਹੀਮ ਕਰੋ ,ਹਾਏ ਕੁਛ੍ਹ ਤਾ ਰਹੀਮ ਕਰੋ
ਬੇ-ਵਸ ,ਬੇ-ਜੁਬਾਨਾ ਤੇ ਹਾਏ ਤੁਸੀਂ ਏਨਾ ਜੁਲਮ ਨਾ ਟਾਓ
ਮਜਲੁਮਾ,ਗਰੀਬਾ ਤੇ ਭੁਖਿਆ ਦਾ ਤੁਸੀਂ ਟੀਡ ਭਰੋ
ਮੇਰੇ ਦੇਸ਼ ਦਾ ਜੋਬਨ ਬੇਕਰੀ ਦੀ ਪਠੀ ਵਿਚ ਬਲ ਰਿਆਏ
ਦੇਖੋ ਉਹ ਬੇ-ਵਸ ਹੋ ਰੇਲ ਪਟੜੀ ਤੇ ਸਿਰ ਧਰ ਰਿਆਏ
ਕੀਤੇ ਨਵਾ ਵਿਆਇਆ ਮਜਬੂਰ ਹੋ ਜੋਬਨ ਜਲ ਰਿਆਏ
ਬੇਕਰੀ ਬੇ-ਇਨਸਾਫੀ ਤੇ ਜੁਲਮ ਦੇ ਤੁਸੀਂ ਬੂਟੇ ਨਾ ਲਾਓ
ਉਹ ਵੀ ਜੀਨਾ ਚਾਹਦੇ ਉਸ ਘੁਟ-ਘੁਟ ਜੀਨਾ ਛੱਡ ਦਿੱਤਾ
ਉਹ ਵੇਖੋ ਬੇ-ਵਸ ਬੇਕਾਰ ਨੋਜਵਾਨ ਉਗਰਵਾਦ ਚ ਰਲ ਰਿਆਏ
ਆਪਣੀ ਕੁਰਸੀ ਦੀ ਖਾਤਰ ਤੁਸੀਂ ਲੋਕਾ ਵਿਚ ਫੁੱਟ ਨਾ ਪਾਓ
ਐਵੇ ਨਾ ਹੋਵੇ ਕੋਈ ਆਹ ਭਰ ਕੇ ਉਫਾਨ ਬਣ ਜਾਵੇ
ਬੇ-ਵਸੀ ਅੰਗੜਾਈ ਲਵੇ ,ਅੰਗੜਾਈ ਤੋੜ ਕੇ ਤੁਫਾਨ ਬਣ ਜਾਵੇ
ਇਤਿਹਾਸ ਗਵਾਹ ਹੈ ਇਥੇ ਜੁਲਮ ਸਦਾ ਮਿਟਦੇ ਰਹੇ ਨੇ
ਲੋਕ ਦਰਿੰਦੇ ਹਾਕਮ ਨੂੰ ਉਤੋ ਸਦਾ ਥਲੇ ਸੁਟਦੇ ਰਹੇ ਨੇ
ਉਏ ਸਰਮਾਏਦਾਰਾ ਜਰਾ ਧਿਆਨ ਨਾਲ ਇਹ ਮਜਦੂਰ ਹੈ
ਪੇਟ ਲਈ ਤੇਰੇ ਕੋਲ ਕੰਮ ਕਰਨ ਨੂੰ ਬਹੁਤ ਮਜਬੂਰ ਹੈ
ਸਿਤਮ ਨਾ ਟਾਅ ਐਵੇ ਬਹੁਤੀ ਹੇੰਕੜ ਨਾ ਵਿਖਾ
ਮਨਿਆ ਲਾਚਾਰ ਏ ,ਇਸ ਵਿਚ ਵੀ ਘਮੰਡ ਏ ਗਰੂਰ ਏ
ਰਾਜੀਵ ਅਰਪਨ